2.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ :- ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀ ਟੀਮ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਧਾਰੀਵਾਲ ਦੇ ਖੇਤਰ ਵਿਚ ਇਕ ਡਰੋਨ ਰਾਹੀਂ ਸੁੱਟੀ ਗਈ 2.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਹੈਰੋਇਨ ਦੇ ਪੈਕੇਟ ਦੇ ਨਾਲ ਤਿੰਨ ਿੲਲੁਮੀਨੇਸ਼ਨ ਿਸਟ੍ਰੇਪ ਅਤੇ ਕੁਝ ਦਵਾਈਆਂ ਦੇ ਪੱਤੇ ਵੀ ਹਨ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
