ਬਾਰਾਮੂਲਾ – ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਰਾਮਪੁਰ, ਬਾਰਾਮੂਲਾ (ਜੰਮੂ ਕਸ਼ਮੀਰ) ਦੇ ਆਂਗਨ ਪੱਥਰੀ ਖੇਤਰ ਵਿਚ ਇਕ ਸਾਂਝਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਇਸ ਤਲਾਸ਼ੀ ਦੌਰਾਨ ਇਕ ਲੁਕਣਗਾਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਨਾਲ ਹੀ 3 ਏਕੇ ਰਾਈਫਲਾਂ, 11 ਏ. ਕੇ. ਮੈਗਜ਼ੀਨ, ਨੌਂ ਯੂ. ਬੀ. ਜੀ. ਐੱਲ. ਗ੍ਰਨੇਡ, 2 ਹੈਂਡ ਗ੍ਰਨੇਡ ਅਤੇ ਹੋਰ ਜੰਗੀ ਸਮਾਨ ਦੇ ਭੰਡਾਰ ਵੀ ਬਰਾਮਦ ਕੀਤੇ ਗਏ। ਪੁਲਿਸ ਵਲੋਂ ਅੱਗੇ ਦੀ ਜਾਂਚ ਜਾਰੀ ਹੈ।
