‘ਆਪ’ ਉਮੀਦਵਾਰ ਨੂੰ 2157 ਵੋਟਾਂ ਨਾਲ ਹਰਾਇਆ
ਬਰਨਾਲਾ : ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ’ਚ 12 ਸਾਲ ਬਾਅਦ ਕਾਂਗਰਸ ਪਾਰਟੀ ਨੇ ਵਾਪਸੀ ਕੀਤੀ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਨਾਲ ਹਰਾਉਂਦਿਆਂ ਜਿੱਤ ਦਰਜ ਕੀਤੀ। ਕਾਂਗਰਸ ਨੇ 28, 254 ਵੋਟਾਂ ਹਾਸਲ ਕੀਤੀਆਂ, ਜਦਕਿ ਆਮ ਆਦਮੀ ਪਾਰਟੀ 26,097 ਵੋਟਾਂ ਨਾਲ ਦੂਜੇ ਸਥਾਨ ’ਤੇ ਰਹੀ। ਗੁਰਦੀਪ ਸਿੰਘ ਬਾਠ, ਜੋ ‘ਆਪ’ ਛੱਡ ਕੇ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਸਨ ਨੇ 16899 ਵੋਟਾਂ ਪ੍ਰਾਪਤ ਕੀਤੀਆਂ।
ਇਸ ਜਿੱਤ ਨਾਲ ਕਾਂਗਰਸ ਨੇ 2017 ਤੋਂ ਬਰਨਾਲਾ ’ਚ ਹਾਰ ਰਹੇ ਗੜ੍ਹ ਨੂੰ ਵਾਪਸ ਹਾਸਲ ਕਰ ਲਿਆ ਹੈ। ਕਾਂਗਰਸ ਦੀ ਇਹ ਜਿੱਤ ਦੱਸਦੀ ਹੈ ਕਿ ਜਨਤਾ ਦੀਆਂ ਸਥਾਨਕ ਮੁੱਦਿਆਂ ਅਤੇ ਕਾਂਗਰਸ ਦੇ ਦਾਅਵਿਆਂ ਨੇ ਆਮ ਆਦਮੀ ਪਾਰਟੀ ਦੀ ਚੁਣੌਤੀ ਨੂੰ ਪਿੱਛੇ ਛੱਡ ਦਿੱਤਾ।