ਬਠਿੰਡਾ ਦੀ ਕੇਂਦਰੀ ਜੇਲ ਕੈਦੀਆਂ ਦੀ ਭੁੱਖ ਹੜਤਾਲ ਕਾਰਨ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਕੁਝ ਦਿਨ ਪਹਿਲਾਂ ਦੋ ਗੈਂਗਸਟਰਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ ਪਰ ਹੁਣ ਜੇਲ ਦੇ 2 ਦਰਜਨ ਕੈਦੀ ਭੁੱਖ ਹੜਤਾਲ ’ਤੇ ਚਲੇ ਗਏ ਹਨ। ਕੈਦੀਆਂ ਨੇ ਜੇਲ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ।
ਕੈਦੀਆਂ ਅਨੁਸਾਰ ਜੇਲ ਪ੍ਰਸ਼ਾਸਨ ਉਨ੍ਹਾਂ ਨੂੰ ਆਪਣੇ ਮਾਪਿਆਂ ਨੂੰ ਮਿਲਣ ਨਹੀਂ ਦੇ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚੰਗਾ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਬੀਮਾਰੀ ਦੀ ਸੂਰਤ ਵਿਚ ਉਨ੍ਹਾਂ ਨੂੰ ਇਲਾਜ ਦੀ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਦੀਆਂ ਦੀਆਂ ਉਪਰੋਕਤ ਮੰਗਾਂ ਅਤੇ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਭੁੱਖ ਹੜਤਾਲ ਕਰਨ ਵਾਲੇ ਕੈਦੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਕੇਂਦਰੀ ਜੇਲ ਬਠਿੰਡਾ ’ਚ ਬੰਦ ਕੈਦੀਆਂ ’ਚ ਜਮਨ ਸਿੰਘ ਕਰਾੜਵਾਲਾ, ਮੋਹਿਤ ਸੈਣੀ ਲੁਧਿਆਣਾ, ਅਮਨਦੀਪ ਜੇਠੀ ਲੁਧਿਆਣਾ, ਸੰਦੀਪ ਸਿੰਘ ਬਠਿੰਡਾ, ਅਜੈ ਗਿਰੀ ਫਿਰੋਜ਼ਪੁਰ, ਕੁਲਵਿੰਦਰ ਸਿੰਘ ਮਲੋਟ, ਸੂਰਤ ਸਿੰਘ ਫਾਜ਼ਿਲਕਾ, ਅਮਰੀਕ ਸਿੰਘ ਫਿਰੋਜ਼ਪੁਰ, ਜਸਵਿੰਦਰ ਸਿੰਘ ਫਿਰੋਜ਼ਪੁਰ, ਜਸਵਿੰਦਰ ਸਿੰਘ ਫਿਰੋਜ਼ਪੁਰ, ਫਿਰੋਜ਼ਪੁਰ ਲੁਧਿਆਣਾ ਆਦਿ ਹਾਜ਼ਰ ਸਨ |
ਆਨਾ, ਅਮਨਦੀਪ ਸਿੰਘ ਵਾਸੀ ਠਾਣਾ, ਹਰਦੇਵ ਸਿੰਘ ਤਰਨਤਾਰਨ, ਜਸਵੀਰ ਸਿੰਘ ਮਲੋਟ, ਜਰਨੈਲ ਸਿੰਘ ਅਜਨਾਲਾ, ਵਿਕਰਮ ਠਾਕੁਰ ਲੁਧਿਆਣਾ ਆਦਿ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਇਸ ਦੇ ਬਾਵਜੂਦ ਜੇਲ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ।
