ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਪੰਜਾਬ ਸਰਕਾਰ ਨੇ ਕੌਮੀ ਨੀਤੀ ਖਰੜਾ ਜਿਹੜਾ ਕੇਂਦਰ ਨੇ ਭੇਜਿਆ ਸੀ ਉਸ ਨੂੰ ਵਿਧਾਨ ਸਭਾ ’ਚ ਰੱਦ ਕਰਨ ਦਾ ਜੋ ਫ਼ੈਸਲਾ ਕੀਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਚੰਗਾ ਇਹ ਹੁੰਦਾ ਜੇ ਪੰਜਾਬ ਸਰਕਾਰ ਆਪਣੇ ਖੇਤੀ ਨੀਤੀ ਖਰੜੇ ਨੂੰ ਵੀ ਲਾਗੂ ਕਰ ਦਿੰਦੇ। ਕਿਉਂਕਿ ਉਨ੍ਹਾਂ ਕੋਲ ਸਾਰੇ ਡਰਾਫ਼ਟ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ । ਕਿਉਂਕਿ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਕੌਮੀ ਨੀਤੀ ਖਰੜੇ ’ਤੇ ਕਿਸਾਨੀ ਨੀਤੀ ਖਰੜੇ ਨੂੰ ਸਾਰੇ ਵਿਚ ਰੱਦ ਕਰਵਾਉਣ ਦਾ ਜ਼ਿੰਮਾ ਉਨ੍ਹਾਂ ਲਿਆ ਹੋਇਆ ਹੈ, ਉਹ ਸੰਘਰਸ਼ ਜਾਰੀ ਹੈ।
ਜੋਗਿੰਦਰ ਸਿੰਘ ਉਗਰਾਹਾਂ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 5 ਮਾਰਚ ਦੇ ਪੱਕੇ ਮੋਰਚੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨਾਲ ਜੁੜੀਆਂ ਮੰਗਾਂ ’ਤੇ 5 ਮਾਰਚ ਨੂੰ ਚੰਡੀਗੜ੍ਹ ਪੱਕੇ ਮੋਰਚੇ ਬਾਰੇ ਕੋਈ ਤਬਦੀਲੀ ਨਹੀਂ ਹੋਈ। ਇਸ ਕਿਸਾਨਾਂ ਭਰਾਵਾਂ ਨੂੰ ਜ਼ੋਰ ਸ਼ੋਰ ਨਾਲ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
