Chandigarh : : ਪੰਜਾਬ-ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਝਟਕੇ ਲੱਗੇ। ਪੰਜਾਬ ’ਚ ਦੁਪਹਿਰ 12 : 21 ਵਜੇ ਭੂਚਾਲ ਆਇਆ ਹੈ, ਜਿਨ੍ਹਾਂ ਪੰਜਾਬ ਦੇ ਅੰਮ੍ਰਿਤਸਰ, ਮੋਹਾਲੀ ਸਮੇਤ ਕਈ ਥਾਵਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਵੇਂ ਧਰਤੀ ਕੁਝ ਸਕਿੰਟਾਂ ਲਈ ਹੀ ਹਿੱਲੀ ਪਰ ਭੂਚਾਲ ਨੇ ਲੋਕਾਂ ’ਚ ਹਲਚਲ ਮਚਾ ਦਿੱਤੀ।
ਜੰਮੂ-ਕਸ਼ਮੀਰ ਦੇ ਪੁਣਛ ਵਿਚ ਵੀ ਭੂਚਾਲ ਦੇ ਝਟਕੇ ਕਾਰਨ ਲੋਕਾਂ ਦੇ ਘਰੇਲੂ ਸਮਾਨ ਇੰਨੀ ਤੇਜ਼ੀ ਨਾਲ ਹਿੱਲਣ ਲੱਗਾ ਕਿ ਉਹ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਜਾਣਕਾਰੀ ਮੁਤਾਬਕ ਅਫਗਾਨਿਸਤਾਨ ’ਚ ਦੁਪਹਿਰ 12:17 ’ਤੇ ਭੂਚਾਲ ਆਇਆ ਅਤੇ ਇਸ ਦਾ ਅਸਰ ਜੰਮੂ-ਕਸ਼ਮੀਰ ’ਚ ਵੀ ਦੇਖਣ ਨੂੰ ਮਿਲਿਆ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.9 ਸੀ।
ਜ਼ਿਕਰਯੋਗ ਹੈ ਕਿ ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 28 ਮਾਰਚ ਨੂੰ ਮਿਆਂਮਾਰ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਇਸ ਵਿੱਚ ਵਾਧਾ ਹੋਇਆ ਹੈ। 28 ਮਾਰਚ ਨੂੰ ਮਿਆਂਮਾਰ ਦੇ ਮਾਂਡਲੇ ਖੇਤਰ ’ਚ 7.7 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ।
