ਪੰਜਾਬ ਪੁਲਿਸ ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਪੰਜਾਬ ਦੇ 9 ਜਿਲ੍ਹਿਆਂ ਦੇ SSP ਬਦਲੇ ਗਏ ਹਨ। ਇਸ ਤੋਂ ਇਲਾਵਾ 21 ਪੁਲਿਸ ਮੁਲਾਜ਼ਮਾਂ ਦਾ ਤਬਾਦਲ ਕੀਤਾ ਹੈ। ਇਹ ਸਾਰੇ ਅਧਿਕਾਰੀ ਆਈ. ਪੀ. ਐਸ. ਹਨ।
ਹੁਣ ਗੁਰਮੀਤ ਸਿੰਘ ਚੌਹਾਨ ਨੂੰ ਐਸ. ਐਸ. ਪੀ. ਫਿਰੋਜ਼ਪੁਰ, ਅਖਿਲ ਚੌਧਰੀ ਨੂੰ ਐਸ. ਐਸ. ਪੀ. ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐਸ. ਐਸ. ਪੀ. ਹੁਸ਼ਿਆਰਪੁਰ, ਅੰਕੁਰ ਗੁਪਤਾ ਨੂੰ ਐਸ. ਐਸ. ਪੀ. ਲੁਧਿਆਣਾ, ਸ਼ੁਭਮ ਅਗਰਵਾਲ ਨੂੰ ਐਸ. ਐਸ. ਪੀ. ਫਤਿਹਗੜ੍ਹ ਸਾਹਿਬ, ਮਨਿੰਦਰ ਸਿੰਘ ਨੂੰ ਐਸ. ਐਸ. ਪੀ. ਦਿਹਾਤੀ ਅੰਮ੍ਰਿਤਸਰ, ਮੁਹੰਮਦ ਸਰਫਾਜ਼ ਨੂੰ ਐਸ. ਐਸ. ਪੀ. ਬਰਨਾਲਾ, ਜੋਤੀ ਯਾਦਵ ਨੂੰ ਐਸ. ਐਸ. ਪੀ. ਖੰਨਾ ਨਿਯੁਕਤ ਕੀਤਾ ਗਿਆ ਹੈ।
ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤ ਡੀ. ਜੀ. ਪੀ.
ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਬੰਧੀ ਲਗਾਤਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ। ਪੰਜਾਬ ਪੁਲਿਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ 2 ਦਿਨ ਪਹਿਲਾਂ ਕੁੱਲ 52 ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 8 ਪੁਲਿਸ ਮੁਲਾਜ਼ਮ ਲੁਧਿਆਣਾ ਦਿਹਾਤੀ ਅਤੇ ਖੰਨਾ ਤੋਂ ਹਨ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਡੀ. ਜੀ. ਪੀ. ਯਾਦਵ ਨੇ ਅਨੁਸ਼ਾਸਨੀ ਕਾਰਵਾਈ ਵਜੋਂ ਦੁਰਵਿਵਹਾਰ ਲਈ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਵਿਚੋਂ ਤਿੰਨ ਖ਼ਿਲਾਫ਼ ਅਪਰਾਧਿਕ ਮਾਮਲੇ ਚੱਲ ਰਹੇ ਹਨ, ਜਦੋਂ ਕਿ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਗੈਰਹਾਜ਼ਰੀ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ, ਪੁਲਿਸ ਕਰਮਚਾਰੀ ਹੁਣ ਆਪਣੀ ਡਿਊਟੀ ਪ੍ਰਤੀ ਗੰਭੀਰ ਹੋ ਰਹੇ ਹਨ।


