ਪੰਜਾਬੀ ਯੂਨੀਵਰਸਿਟੀ ਵਿਚ ਕੋਈ ਕਰ ਗਿਆ ‘ਜਾਦੂ ਟੂਣਾ’

ਪਟਿਆਲਾ :- ਪੰਜਾਬੀ ਯੂਨੀਵਰਸਿਟੀ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕਿਸੇ ਵੱਲੋਂ ਪੀ. ਯੂ. ਵਿਖੇ ਟੂਣਾ ਕੀਤਾ ਗਿਆ ਹੈ। ਯੂਨੀਵਰਸਿਟੀ ’ਚ ਇਸ ਜਾਦੂ-ਟੂਣੇ ਕਰਨ ਨੂੰ ਲੈ ਕੇ ਵਿਦਿਆਰਥੀ ਡਰ ਰਹੇ ਹਨ। ਹੁਣ ਹੋਸਟਲ ਵਾਰਡਨ ਵੱਲੋਂ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਨੂੰ ਚਿਤਾਵਨੀ ਨੋਟਿਸ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੇ ਕੁੜੀਆਂ ਦੇ ਹੋਸਟਲ ’ਚ ਸਫੇਦ ਰੰਗ ਨਾਲ ਕੁਝ ਲਿਖਿਆ ਮਿਲਿਆ। ਇਹ ਦੇਖ ਕੇ ਵਿਦਿਆਰਥੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਇਸ ਦੀ ਸੂਚਨਾ ਤੁਰੰਤ ਹੋਸਟਲ ਵਾਰਡਨ ਨੂੰ ਦਿੱਤੀ।

ਹੋਸਟਲ ਵਾਰਡਨ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ’ਚ ਕਿਹਾ ਗਿਆ, ‘ਹਸਤਾਖਰ ਕਰਤਾ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਕਿਸੇ ਵਿਦਿਆਰਥਣ ਵੱਲੋਂ ਹੋਸਟਲ ਅੰਦਰ ਟੂਣੇ-ਟਾਮਣ ਕੀਤੇ ਜਾਂਦੇ ਹਨ, ਜਿਸ ਕਾਰਨ ਵਿਦਿਆਰਥਣਾਂ ’ਚ ਡਰ ਦਾ ਮਾਹੋਲ ਪੈਦਾ ਹੋ ਗਿਆ ਹੈ।

ਵਿਦਿਆਰਥਣਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸਖਤ ਤਾੜਨਾ ਕੀਤੀ ਜਾਂਦੀ ਹੈ ਅਤੇ ਹੋਸਟਲ ਅੰਦਰ ਅਜਿਹਾ ਕੋਈ ਟੂਣਾ ਟਾਮਣਾ ਨਾ ਕੀਤਾ ਜਾਵੇ। ਫਿਰ ਵੀ ਜੇਕਰ ਕੋਈ ਕਿਸੇ ਨੂੰ ਅਜਿਹਾ ਕਰਦਾ ਵੇਖਿਆ ਗਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਪੀ. ਐੱਸ. ਯੂ. (ਲਲਕਾਰ) ਦੇ ਮੈਂਬਰਾਂ ਨੇ ਟੂਣਾ ਸੁੱਟਿਆ ਬਾਹਰ

ਪੰਜਾਬੀ ਯੂਨੀਵਰਸਿਟੀ ਦੇ ਲੜਕੀਆਂ ਦੇ ਬੀਬੀ ਸਾਹਿਬ ਕੌਰ ਹੋਸਟਲ ’ਚ ਪਿਛਲੇ ਟੂਣਾ ਕਰਿਆ ਹੋਣ ਕਾਰਨ ਪੀ. ਐੱਸ. ਯੂ. (ਲਲਕਾਰ) ਦੇ ਮੈਂਬਰਾਂ ਨੇ ਵਿਦਿਆਰਥਣਾਂ ਦਾ ਡਰ ਕੱਢਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਟੂਣਾ ਚੱਕ ਕੇ ਸਿੱਟਿਆ।

ਉਨ੍ਹਾਂ ਕਿਹਾ ਕਿ ਅਜਿਹੇ ਅੰਧ-ਵਿਸ਼ਵਾਸਾਂ ਨੂੰ ਵਿਗਿਆਨ ਕਦੋਂ ਦਾ ਗਲਤ ਸਾਬਿਤ ਕਰ ਚੁੱਕਿਆ ਹੈ ਪਰ ਸਾਡੇ ਸਮਾਜ ’ਚ ਅਜੇ ਵੀ ਕਿਤੇ ਨਾ ਕਿਤੇ ਇਨ੍ਹਾਂ ਟੂਣੇ-ਟਾਮਣਿਆਂ ਦਾ ਕੰਮ ਚੱਲ ਰਿਹਾ ਹੈ। ਯੂਨੀਵਰਸਿਟੀ ਵਰਗੇ ਵਿੱਦਿਅਕ ਅਦਾਰਿਆਂ ’ਚ ਵੀ ਇਸ ਤਰਾਂ ਦੀਆਂ ਗੈਰ-ਵਿਗਿਆਨਕ ਘਟਨਾਵਾਂ ਦਾ ਹੋਣਾ ਵਿੱਦਿਅਕ ਢਾਂਚੇ ਉੱਪਰ ਵੱਡੇ ਸਵਾਲ ਖੜ੍ਹੇ ਕਰਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਦੀ ਕਾਰਵਾਈ, ਜੋ ਉਨ੍ਹਾਂ ਦੇ ਡਰ ਦਾ ਸਬੂਤ ਦਿੰਦੀ ਹੈ, ਹੋਰ ਵੀ ਸ਼ਰਮਨਾਕ ਹੈ।

Leave a Reply

Your email address will not be published. Required fields are marked *