ਲੜਕੀ ਅਤੇ 18 ਮਹੀਨੇ ਦੀ ਧੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਮਾਨਸੇਹਰਾ : ਖੈਬਰ ਪਖਤੂਨਖਵਾ ਦੇ ਮਾਨਸੇਹਰਾ ਸ਼ਹਿਰ ’ਚ ਇਕ ਲੜਕੀ ਅਤੇ ਉਸ ਦੀ 16 ਮਹੀਨਿਆਂ ਦੀ ਧੀ ਨੂੰ ਉਸ ਦੇ ਰਿਸ਼ਤੇਦਾਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਂਕਿ ਲੜਕੀ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਪ੍ਰੇਮ ਵਿਆਹ ਕੀਤਾ ਸੀ।
ਪੀੜਤਾ ਦੀ ਸੱਸ ਨਸਰੀਨ ਬੀਬੀ ਵੱਲੋਂ ਮਾਨਸੇਹਰਾ ਦੇ ਸਦਰ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ ਬੀਤੀ ਰਾਤ ਲਗਭਗ 10 : 30 ਵਜੇ ਮ੍ਰਿਤਕ ਨਸਰੀਨ ਅਤੇ ਉਸ ਦੀ ਧੀ ਰੁਕਸਤ (18 ਮਹੀਨੇ ) ਆਪਣੇ ਕਮਰੇ ’ਚ ਬੈਠੀਆਂ ਸਨ ਅਤੇ ਉਹ ਘਰ ਦੇ ਵਿਹੜੇ ’ਚ ਬੈਠੀ ਸੀ। ਅਚਾਨਕ ਕਥਿਤ ਤੌਰ ’ਤੇ ਹਥਿਆਰਬੰਦ ਸ਼ੱਕੀ ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸਨੂੰ ਬੰਦੂਕ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਹਥਿਆਰਬੰਦ ਆਦਮੀ ਨਸਰੀਨ ਦੇ ਕਮਰੇ ’ਚ ਚਲੇ ਗਏ।
ਸ਼ਿਕਾਇਤਕਰਤਾ ਨੇ ਕਿਹਾ ਕਿ ਮੈਂ ਆਪਣੀ ਨੂੰਹ ਨੂੰ ਉਸ ਦੇ ਕਮਰੇ ’ਚੋਂ ਚੀਕਦੇ ਸੁਣਿਆ, ਉਹ ਕਹਿ ਰਹੀ ਸੀ, ਚਾਚਾ ਜੀ, ਮੈਨੂੰ ਨਾ ਮਾਰੋ। ਉਸ ਨੇ ਕਿਹਾ ਕਿ ਉਹ ਸ਼ੱਕੀਆਂ ਦੀ ਪਛਾਣ ਨਹੀਂ ਕਰ ਸਕੀ। ਉਸ ਨੇ ਐੱਫ. ਆਈ. ਆਰ. ’ਚ ਅੱਗੇ ਦੋਸ਼ ਲਗਾਇਆ ਕਿ ਉਸ ਦੀ ਨੂੰਹ ਨੂੰ ਗੋਲੀ ਮਾਰਨ ਤੋਂ ਬਾਅਦ ਸ਼ੱਕੀਆਂ ਨੇ ਬੱਚੀ ਨੂੰ ਵੀ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਭੱਜ ਗਏ।
ਇਸ ਦੋਹਰੇ ਕਤਲ ਪਿੱਛੇ ਕਾਰਨ ਸੀ ਕਿ ਉਸ ਦੇ ਪੁੱਤਰ ਲਿਆਕਤ ਨੇ ਕਰੀਬ ਦੋ ਸਾਲ ਪਹਿਲਾਂ ਆਪਣੇ ਹੀ ਸ਼ਹਿਰ ਦੀ ਨਸਰੀਨ ਨਾਲ ਪ੍ਰੇਮ ਵਿਆਹ ਕੀਤਾ ਸੀ। ਨਸਰੀਨ ਦਾ ਪਰਿਵਾਰ ਇਸ ਪ੍ਰੇਮ ਵਿਆਹ ਤੋਂ ਨਾਖੁਸ਼ ਸੀ। ਉਦੋਂ ਤੋਂ ਉਹ ਦੋਵੇਂ ਕਿਸੇ ਹੋਰ ਸ਼ਹਿਰ ’ਚ ਰਹਿ ਰਹੇ ਸਨ ਅਤੇ ਦੋ ਦਿਨ ਪਹਿਲਾਂ ਹੀ ਘਰ ਆਏ ਸਨ।
