ਪ੍ਰਵਾਸੀ ਔਰਤ ਨੇ ਸੜਕ ’ਤੇ ਬੱਚੇ ਨੂੰ ਦਿੱਤਾ ਜਨਮ

ਦੀਨਾਨਗਰ : ਕਸਬਾ ਦੀਨਾਨਗਰ ’ਚ ਇਕ ਪ੍ਰਵਾਸੀ ਔਰਤ ਨੇ ਬੱਚੇ ਨੂੰ ਸੜਕ ’ਤੇ ਹੀ ਜਨਮ ਦੇ ਿਦੱਤਾ। ਡਲਿਵਰੀ ਦੌਰਾਨ ‘ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ’ ਦੇ ਮੈਂਬਰਾਂ ਨੇ ਔਰਤ ਅਤੇ ਨਵਜੰਮੇ ਬੱਚੇ ਨੂੰ ਆਪਣੀ ਗੱਡੀ ਵਿਚ ਪਾ ਕੇ ਹਸਪਤਾਲ ਪਹੁੰਚਾਇਆ।

ਜਾਣਕਾਰੀ ਦਿੰਦੇ ਹੋਏ ਔਰਤ ਨਿਸ਼ਾ ਦੇ ਪਤੀ ਕੰਨੀ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਪਿੰਡ-ਪਿੰਡ ਜਾ ਕੇ ਬੈੱਡਸ਼ੀਟ ਵੇਚਣ ਦਾ ਕੰਮ ਕਰਦਾ ਹਨ ਅਤੇ ਅੱਜ ਜਦੋਂ ਮੈਂ ਆਪਣੀ ਪਤਨੀ ਨਾਲ ਪਿੰਡ-ਪਿੰਡ ਜਾ ਕੇ ਬੈੱਡਸ਼ੀਟ ਵੇਚ ਰਿਹਾ ਸੀ ਤਾਂ ਿਜ਼ਆਦਾ ਭਾਰ ਚੁੱਕਣ ਕਾਰਨ ਪਤਨੀ ਨੂੰ ਪੇਟ ਵਿਚ ਦਰਦ ਹੋਣ ਲੱਗਾ, ਜਦੋਂ ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਪਤਨੀ ਸੜਕ ’ਤੇ ਡਿੱਗ ਪਈ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ।

ਇਸ ਦੌਰਾਨ ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਕਿਸੇ ਤਰ੍ਹਾਂ ਉਥੇ ਪਹੁੰਚ ਗਏ, ਜਿਥੇ ਉਹ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਪਰ ਨਵਜੰਮੇ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

ਇਸ ਸਬੰਧੀ ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ ਦੇ ਮੁੱਖ ਸੇਵਾਦਾਰ ਬਚਿੱਤਰ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਦੋਸਤ ਦਿਲਪ੍ਰੀਤ ਸਿੰਘ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ, ਜਦੋਂ ਉਹ ਦੀਨਾਨਗਰ ਦੇ ਸਵਾਮੀ ਵਿਵੇਕਾਨੰਦ ਸਕੂਲ ਨੇੜੇ ਪੁੱਜਾ ਤਾਂ ਉਸ ਨੇ ਇਕ ਔਰਤ ਦੇ ਨੇੜੇ ਕੁਝ ਲੋਕ ਖੜ੍ਹੇ ਵੇਖੇ ਅਤੇ ਇਕ ਔਰਤ ਬੱਚੇ ਨੂੰ ਜਨਮ ਦੇ ਰਹੀ ਹੈ, ਉਹ ਉਕਤ ਔਰਤ ਨੂੰ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਲੈ ਗਏ।

Leave a Reply

Your email address will not be published. Required fields are marked *