ਪੀ. ਐੱਮ. ਨੇ ਕਿਹਾ -ਦਿਲਜੀਤ ਤੁਸੀਂ ਆਪਣੇ ਨਾਂ ਵਾਂਗ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ
ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿਚ ਆਪਣੇ ਹੁਨਰ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੀ ਸ਼ੁਰੂਆਤ ਇਕ ਖਾਸ ਤਰੀਕੇ ਨਾਲ ਕੀਤੀ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀ ਵੀਡੀਓ ਸਾਹਮਣੇ ਆਈ ਹੈ।
ਵੀਡੀਓ ਦੀ ਗੱਲ ਕਰੀਏ ਤਾਂ ਇਸ ‘ਚ ਦਿਲਜੀਤ ਦੋਸਾਂਝ ਕਾਲੇ ਰੰਗ ਦੇ ਫਾਰਮਲ ‘ਚ ਪੀ. ਐੱਮ. ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਹਨ। ਪੀ. ਐਮ. ਮੋਦੀ ਨੂੰ ਦੇਖਦੇ ਹੀ ਉਹ ਉਨ੍ਹਾਂ ਨੂੰ ਸਲਾਮ ਕਰਦੇ ਨਜ਼ਰ ਆ ਰਹੇ ਹਨ। ਜਦਕਿ ਮੋਦੀ ਜੀ ਨੇ ਭੂਰੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਪੀ. ਐਮ. ਨਰਿੰਦਰ ਮੋਦੀ ਨੂੰ ਗੁਲਦਸਤਾ ਭੇਟ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਦਿਲਜੀਤ ਤੁਸੀਂ ਆਪਣੇ ਨਾਂ ਵਾਂਗ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ।




