ਗੁਰਦਾਸਪੁਰ : ਸ਼ਹਿਰ ’ਚ ਲਗਾਤਾਰ ਵਿਗੜ ਰਹੇ ਟ੍ਰੈਫਿਕ ਸਿਸਟਮ ਦੇ ਕਾਰਨ ਜ਼ਿਲਾ ਪ੍ਰਸ਼ਾਸਨ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ’ਚੋਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੂੰ ਟ੍ਰੈਫਿਕ ਉਲੰਘਣਾਵਾਂ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਸ ਤੋਂ ਬਾਅਦ ਡੀ. ਸੀ. ਨੇ ਆਰ. ਟੀ. ਏ. ਦਵਿੰਦਰ ਕੁਮਾਰ ਅਤੇ ਪੁਲਿਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ, ਜਿਸ ’ਚ ਉਨ੍ਹਾਂ ਕਿਹਾ ਕਿ ਜਿਥੇ ਵੀ ਕੋਈ ਵਾਹਨ ਸ਼ਹਿਰ ਦੀਆਂ ਸੜਕਾਂ ’ਤੇ ਗਲਤ ਢੰਗ ਨਾਲ ਖੜ੍ਹਾ ਦੇਖਿਆ ਜਾਵੇ, ਉਸ ਦਾ ਤੁਰੰਤ ਚਲਾਨ ਜਾਰੀ ਕੀਤਾ ਜਾਵੇ ਜਾਂ ਗਲਤ ਪਾਰਕਿੰਗ ਕਰਨ ਵਾਲੇ ਡਰਾਈਵਰ ਨੂੰ ਚਿਤਾਵਨੀ ਦਿੱਤੀ ਜਾਵੇ ਕਿ ਉਹ ਦੁਬਾਰਾ ਅਜਿਹਾ ਨਾ ਕਰੇ। ਅੱਜ ਸ਼ਨੀਵਾਰ ਨੂੰ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਅਤੇ ਟਰਾਂਸਪੋਰਟ ਵਿਭਾਗ ਨੇ ਮਿਲ ਕੇ 20 ਚਲਾਨ ਕੀਤੇ।
ਫਾਈਲ ਨੰਬਰ 01 ਜੀਡੀਪੀ 12
