ਜ਼ੋਇਆ ਖਾਨ ਤੋਂ ਇਕ ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਦਿੱਲੀ ਦੇ ਬਦਨਾਮ ਗੈਂਗਸਟਰ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਜ਼ੋਇਆ ਖਾਨ ਆਖਰਕਾਰ ਸਪੈਸ਼ਲ ਸੈੱਲ ਦੇ ਸ਼ਿਕੰਜੇ ਵਿਚ ਆ ਗਈ ਹੈ। ਪੁਲਿਸ ਅਨੁਸਾਰ ਜ਼ੋਇਆ ਨਾ ਸਿਰਫ਼ ਆਪਣੇ ਗੈਂਗਸਟਰ ਪਤੀ ਦੇ ਗੈਰ-ਕਾਨੂੰਨੀ ਕਾਰੋਬਾਰਾਂ ਨੂੰ ਸੰਭਾਲ ਰਹੀ ਸੀ, ਸਗੋਂ ਡਰੱਗ ਸਿੰਡੀਕੇਟ ਦਾ ਇਕ ਮਹੱਤਵਪੂਰਨ ਹਿੱਸਾ ਵੀ ਸੀ।
ਸਪੈਸ਼ਲ ਸੈੱਲ ਦੀ ਟੀਮ ਨੇ ਉਸਨੂੰ 1 ਕਰੋੜ ਰੁਪਏ ਦੀ ਹੈਰੋਇਨ ਸਮੇਤ ਫੜਿਆ। ਦਿੱਲੀ ਦੇ ਬਦਨਾਮ ਗੈਂਗਸਟਰ ਹਾਸ਼ਿਮ ਬਾਬਾ ਦੀ ਪਤਨੀ ਜ਼ੋਇਆ ਖਾਨ ਨੂੰ ਸਪੈਸ਼ਲ ਸੈੱਲ ਨੇ ਡਰੱਗ ਸਪਲਾਈ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਜ਼ੋਇਆ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸਨੇ ਗੈਂਗ ਦੇ ਹਰ ਵੱਡੇ ਫ਼ੈਸਲੇ ਵਿਚ ਮੁੱਖ ਭੂਮਿਕਾ ਨਿਭਾਈ, ਜਿਵੇਂ ਹਸੀਨਾ ਪਾਰਕਰ ਨੇ 80 ਦੇ ਦਹਾਕੇ ਵਿਚ ਦਾਊਦ ਇਬਰਾਹਿਮ ਦੇ ਸਾਮਰਾਜ ਨੂੰ ਸੰਭਾਲਿਆ ਸੀ।
ਹਾਸ਼ਿਮ ਗੈਂਗ ਦੀ ਅਗਵਾਈ ਕਰ ਰਹੀ ਜ਼ੋਇਆ ਹੁਣ ਤੱਕ ਪੁਲਿਸ ਤੋਂ ਬਚਦੀ ਆ ਰਹੀ ਸੀ ਪਰ ਇਸ ਵਾਰ ਏ ਸੀ. ਪੀ. ਸੰਜੇ ਦੱਤ ਅਤੇ ਇੰਸਪੈਕਟਰ ਸੰਦੀਪ ਡੱਬਾਸ ਦੀ ਟੀਮ ਨੇ ਉਸਨੂੰ ਉੱਤਰ ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਤੋਂ ਫੜ ਲਿਆ। ਗ੍ਰਿਫ਼ਤਾਰੀ ਸਮੇਂ ਜ਼ੋਇਆ ਤੋਂ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਲਗਭਗ 1 ਕਰੋੜ ਰੁਪਏ ਦੱਸੀ ਜਾਂਦੀ ਹੈ।
