ਗੋਲੀ ਲੱਗਣ ਕਾਰਣ ਇਕ ਬਦਮਾਸ਼ ਦੀ ਜ਼ਖਮੀ
ਡੇਰਾ ਬੱਸੀ : ਗੈਂਗਸਟਰਾਂ ਖ਼ਿਲਾਫ ਪੰਜਾਬ ਪੁਲਸ ਦੀ ਕਾਰਵਾਈ ਲਗਾਤਾਰੀ ਜਾਰੀ ਹੈ। ਸ਼ਨੀਵਾਰ ਨੂੰ ਦਿਨ ਚੜ੍ਹਦੇ ਹੀ ਘੱਗਰ ਵਿਚ ਪੁਲਸ ਅਤੇ AGTF ਦੀ ਟੀਮ ਨੇ ਐਨਕਾਊਂਟਰ ਕੀਤਾ। ਇਸ ਮੌਕੇ ਪੁਲਸ ਨੇ 2 ਗੈਂਗਸਟਰ ਕਾਬੂ ਕਰ ਲਏ। ਇਸ ਦੌਰਾਨ ਇਕ ਗੈਂਗਸਟਰ ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਗੈਂਗਸਟਰ ਗੋਲਡੀ ਬਰਾੜ ਦੇ ਗਰੁੱਪ ਦੇ ਮੈਂਬਰ ਦੱਸੇ ਜਾ ਰਹੇ, ਇਕ ਬਦਮਾਸ਼ ਦੀ ਮੈਕਸੀ ਵਜੋਂ ਪਛਾਣ ਹੋਈ। ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਖੁਦ ਆਪਣੀ ਟੀਮ ਨਾਲ ਮੌਕੇ ‘ਤੇ ਮੌਜੂਦ ਰਹੇ ਜਦਕਿ ਐੱਸ. ਐੱਸ. ਪੀ. ਮੋਹਾਲੀ ਵੀ ਮੌਕੇ ‘ਤੇ ਪਹੁੰਚੇ।
