ਬਾਬਾ ਬਕਾਲਾ ਸਾਹਿਬ : ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਚੰੂਗ ਵਿਖੇ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਚਲਾ ਕੇ ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਵਰਿੰਦਰਪਾਲ ਸਿੰਘ ਵਿੱਕੀ ਵਾਸੀ ਚੂੰਗ ਨੂੰ ਕੁਝ ਮੋਟਰ ਸਾਇਕਲ ਸਵਾਰਾਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ, ਦੇ ਸਬੰਧ ਵਿਚ ਗ੍ਰਿਫਤਾਰ ਹਮਲਾਵਰਾਂ ਨਾਲ ਅੱਜ ਸ਼ਾਮੀਂ ਹੋਏ ਪੁਲਿਸ ਮੁਕਾਬਲੇ ਵਿੱਚ ਇਕ ਬਿਸ਼ੰਬਰਜੀਤ ਨਾਂ ਦੇ ਗੈਂਗਸਟਰ ਦੇ ਪੁਲਸ ਮੁਕਾਬਲੇ ਦੌਰਾਨ ਮਾਰੇ ਜਾਣ ਅਤੇ ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਜਿਸਨੂੰ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਸਿਵਲ ਹਸਪਤਾਲ ਵਿਖੇ ਆਈ.ਜੀ. ਬਾਰਡਰ ਰੇਂਜ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਚੰੂਗ ਵਿਖੇ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਕੇ ਨੌਜਵਾਨ ਵਰਿੰਦਰਪਾਲ ਸਿੰਘ ਵਿੱਕੀ ਵਾਸੀ ਚੂੰਗ ਨੂੰ ਸੇਵਾ ਕਰਦਿਆਂ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ, ਦੇ ਸਬੰਧ ਵਿੱਚ ਡੋਨੀ ਸਠਿਆਲਾ (ਵਿਦੇਸ਼) ਅਤੇ ਮਨ ਘਨਸ਼ਾਮਪੁਰਾ, ਅਮਨ ਖੱਬੇ ਰਾਜਪੂਤਾਂ ਅਤੇ ਬਿੱਲਾ ਸੈਦੋਕੇ ਆਦਿ ਨੇ ਇਸ ਕਤਲ ਦੀ ਜ਼ਿੰਮੇੇਵਾਰੀ ਲਈ ਸੀ ਕਿ ਇਹ ਕਤਲ ਉਨ੍ਹਾਂ ਨੇੇ ਕਰਵਾਇਆ ਹੈ ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਐਸ.ਐਸ.ਪੀ. ਅੰਮ੍ਰਿਤਸਰ ਦੀ ਅਗਵਾਈ ਹੇਠ ਵੱਡੀ ਪ੍ਰਾਪਤੀ ਕਰਦਿਆਂ ਉਕਤ ਘਟਨਾ ਵਿੱਚ ਸ਼ਾਮਿਲ ਤਿੰਨ ਸ਼ੂਟਰਾਂ ਵਿੱਚ ਦੋ ਸ਼ੂਟਰਾਂ ਨੂੰੰੁ ਬੀਤੇ ਕੱਲ੍ਹ ਸੋਲਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਉਸੇ ਹੀ ਪੁਛਗਿੱਛ ਵਿੱਚ ਦੋਹਾਂ ਸ਼ੂਟਰਾਂ ਨੂੰ ਵਾਰਦਾਤ ਦੌਰਾਨ ਜਿਹੜੇ ਹਥਿਆਰ ਵਰਤਿਆ ਸੀ, ਉਸਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਰਹੀ ਸੀ ਕਿ ਪਿੰਡ ਸੇਰੋਂ ਬਾਘਾ ਵਿਖੇ ਉਕਤ ਸ਼ੂਟਰ ਬਿੰਸ਼ਬਰਜੀਤ ਪੁੱਤਰ ਬਿਕਰਮਜੀਤ ਸਿੰਘ, ਪਿੰਡ ਵੈਰੋ ਨੰਗਲ (ਥਾਣਾ ਰੰਗੜ ਨੰਗਲ) ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜੋ ਹਥਿਆਰ ਲੁਕਾਇਆ ਹੋਇਆ ਸੀ, ਉਸ ਨਾਲ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਫਾਇਰਿੰਗ ਵਿੱਚ ਸ਼ੂਟਰ ਬਿਸ਼ੰਬਰਜੀਤ ਜ਼ਖਮੀਂ ਹੋ ਗਿਆ, ਅਤੇ ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖਮੀਂ ਹੋ ਗਿਆ ਸੀ, ਦੋਵਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਸ਼ੂਟਰ ਬਿਸ਼ੰਬਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ । ਜਦਕਿ ਦੂਸਰਾ ਹਮਲਾਵਰ ਸ਼ਰਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ, ਭੰਬੋਈ (ਰੰਗੜ ਨੰਗਲ) ਪੁਲਿਸ ਹਿਰਾਸਤ ਵਿੱਚ ਹੈ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਹਮਲਾਵਰਾਂ ਨੇ ਜਨਵਰੀ ਮਹੀਨੇ ਵਿੱਚ ਤਿੱਮੋਵਾਲ ਵਿੱਚ ਲੇਡੀਜ ਸਰਪੰਚ ਦੇ ਪਤੀ ਸੁਖਦੇਵ ਸਿੰਘ ਨੂੰ ਵੀ ਗੋਲੀਆਂ ਮਾਰਕੇ ਜ਼ਖਮੀਂ ਕੀਤਾ ਸੀ।
ਇਸ ਮੌਕੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ, ਰਵਿੰਦਰ ਸਿੰਘ ਡੀ.ਐਸ.ਪੀ. ਜੰਡਿਆਲਾ ਗੁਰੂ ਅਤੇ ਸ੍ਰੀ ਅਰੁਣ ਸ਼ਰਮਾ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ ।
