ਪਿਤਾ, ਮਾਮਾ ਅਤੇ ਬੱਚੇ ਨੂੰ ਖਰੀਦਣ ਵਾਲੇ ਖਿਲਾਫ ਮਾਮਲਾ ਦਰਜ
ਗੜ੍ਹਸ਼ੰਕਰ ਪੁਲਸ ਨੇ 9 ਮਹੀਨੇ ਦੇ ਬੱਚੇ ਨੂੰ ਇਕ ਲੱਖ ਰੁਪਏ ਵਿਚ ਵੇਚਣ ਦੇ ਦੋਸ਼ ਵਿਚ ਪਿਤਾ, ਬੱਚੇ ਦੇ ਮਾਮੇ ਅਤੇ ਬੱਚੇ ਨੂੰ ਖਰੀਦਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਚੌਕੀ ਸਮੁੰਦਰਾ ਦੇ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਨਾਲ ਨਹਿਰ ਪੁਲ ਪਨਾਮ ’ਤੇ ਚੈਕਿੰਗ ਲਈ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੋਹਣ ਲਾਲ ਪੁੱਤਰ ਰਤਨ ਚੰਦ ਵਾਸੀ ਪਿੰਡ ਪਨਾਮ ਨੇ ਆਪਣੇ ਸਾਲੇ ਸਾਗਰ ਵਾਸੀ ਬਿਲੌਂਗੀ, ਜ਼ਿਲਾ ਐੱਸ. ਏ. ਐੱਸ. ਨਗਰ ਨਾਲ ਮਿਲ ਕੇ ਆਪਣੇ 9 ਮਹੀਨਿਆਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਹਰਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜ਼ਿਲਾ ਜਲੰਧਰ ਨੂੰ ਇਕ ਲੱਖ ਰੁਪਏ ਵਿਚ ਵੇਚ ਦਿੱਤਾ ਹੈ।
ਜਿਸ ਵਿਚੋਂ ਸੋਹਣ ਲਾਲ ਨੇ ਕੁਝ ਨਕਦੀ ਆਪ ਅਤੇ ਕੁਝ ਪੈਸੇ ਆਪਣੇ ਸਾਲੇ ਸਾਗਰ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਜਿਸ ਦੇ ਆਧਾਰ ’ਤੇ ਸੋਹਣ ਲਾਲ, ਉਸ ਦੇ ਸਾਲੇ ਸਾਗਰ ਅਤੇ ਬੱਚੇ ਨੂੰ ਖਰੀਦਣ ਵਾਲੇ ਹਰਜਿੰਦਰ ਸਿੰਘ ਵਿਰੁੱਧ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
