ਫੈਸਲਾਬਾਦ : ਪਾਕਿਸਤਾਨ ਦੇ ਯਾਰ ਹੁਸੈਨ ਇਲਾਕੇ ਵਿਚ ਇਕ ਪਿਤਾ ਨੇ ਆਪਣੇ 4 ਨਾਬਾਲਿਗ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸਥਾਨਕ ਲੋਕਾਂ ਨੇ ਲਾਸ਼ਾਂ ਬਾਰੇ ਪੁਲਸ ਨੂੰ ਸੂਚਿਤ ਕੀਤਾ ਸੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ, ਪਿਤਾ ਸੈਫੁੱਲਾ ਇਸਲਾਮ ਦੇ ਸਿਰ ਵਿਚ ਗੋਲੀ ਮਾਰੀ ਗਈ ਸੀ, ਜਦੋਂ ਕਿ ਰੈਸਕਿਊ 1122 ਟੀਮ ਨੇ ਘਰੋਂ ਲਾਸ਼ ਬਰਾਮਦ ਕੀਤੀ ਅਤੇ ਇਸ ਨੂੰ ਤਹਿਸੀਲ ਹੈੱਡਕੁਆਰਟਰ ਹਸਪਤਾਲ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੈਫੁਲ ਇਸਲਾਮ (42), ਜ਼ਿਆਉਲ ਇਸਲਾਮ (12), ਅਬਦੁਲ ਰਹਿਮਾਨ (10), ਸਨਾ ਉਮਰ (8) ਅਤੇ ਇੱਕ ਦੋ ਸਾਲ ਦੀ ਬੱਚੀ ਵਜੋਂ ਹੋਈ ਹੈ, ਜਿਸ ਦਾ ਨਾਮ ਤੁਰੰਤ ਪਤਾ ਨਹੀਂ ਲੱਗ ਸਕਿਆ।
ਜ਼ਿਕਰਯੋਗ ਹੈ ਕਿ ਮਈ 2024 ਵਿਚ ਫੈਸਲਾਬਾਦ ਦੇ ਗੁਲਸ਼ਨ-ਏ-ਮਦੀਨਾ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੀਆਂ 2 ਪਤਨੀਆਂ ਅਤੇ ਚਾਰ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
