ਇਲਾਜ ਦੌਰਾਨ ਹੋਈ ਮੌਤ
Panipat News : ਹਰਿਆਣਾ ਦੇ ਸ਼ਹਿਰ ਪਾਣੀਪਤ ਨੇੜੇ ਪਿੰਡ ਅਜੀਜੁਲਾਪੁਰ ’ਚ ਇਕ 3 ਸਾਲ ਦੇ ਬੱਚੇ ਦੀ ਟਾਇਲਟ ਕਲੀਨਰ ਪੀ ਲੈਣ ਕਾਰਨ ਮੌਤ ਹੋ ਗਈ।ਮੂਲ ਰੂਪ ’ਚ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਨੇਮੁਆ ਪਿੰਡ ਦੇ ਵਸਨੀਕ ਮੁਹੰਮਦ ਸੋਹੇਲ ਨੇ ਕਿਹਾ ਕਿ ਉਹ ਪੰਜ ਸਾਲਾਂ ਤੋਂ ਪਾਣੀਪਤ ਵਿਚ ਪੀਓਪੀ ਵਿਚ ਕੰਮ ਕਰ ਰਿਹਾ ਹੈ। ਇਸ ਵੇਲੇ ਪਿੰਡ ਅਜੀਜੁਲਾਪੁਰ ’ਚ ਕਿਰਾਏ ’ਤੇ ਰਹਿੰਦਾ ਹੈ। ਉਸ ਦੀਆਂ 2 ਧੀਆਂ ਅਤੇ ਇਕ ਪੁੱਤਰ ਸੀ। ਉਹ ਤਿੰਨ ਦਿਨ ਪਹਿਲਾਂ ਹੀ ਪਿੰਡ ਤੋਂ ਪਾਣੀਪਤ ਵਾਪਸ ਆਇਆ ਸੀ। ਸ਼ਨੀਵਾਰ ਦੁਪਹਿਰ ਨੂੰ ਮੁਹੰਮਦ ਸੋਹੇਬ (3) ਦੂਜੇ ਬੱਚਿਆਂ ਨਾਲ ਗਲੀ ’ਚ ਖੇਡ ਰਿਹਾ ਸੀ। ਇਸ ਦੌਰਾਨ ਉਸਨੂੰ ਪਿਆਸ ਲੱਗੀ ਅਤੇ ਉਹ ਘਰ ਦੇ ਅੰਦਰ ਆ ਗਿਆ ਅਤੇ ਗਲਤੀ ਨਾਲ ਪਾਣੀ ਦੀ ਬਜਾਏ ਟਾਇਲਟ ਕਲੀਨਰ ਪੀ ਲਿਆ, ਜਿਸ ਨਾਲ ਬੱਚੇ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਜਲਦੀ ’ਚ ਉਸਨੂੰ ਤੁਰੰਤ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸਦੀ ਹਾਲਤ ’ਚ ਥੋੜ੍ਹਾ ਸੁਧਾਰ ਹੋਇਆ। ਘਰ ਲਿਆਉਣ ਤੋਂ ਬਾਅਦ ਕੁਝ ਸਮੇਂ ਬਾਅਦ ਬੱਚੇ ਦੀ ਹਾਲਤ ਫਿਰ ਵਿਗੜ ਗਈ।ਹਾਲਤ ਵਿਗੜਨ ਮਗਰੋਂ ਬੱਚੇ ਨੂੰ ਦੁਬਾਰਾ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦਾ ਪੰਚਨਾਮਾ ਭਰਿਆ ਅਤੇ ਲਾਸ਼ ਨੂੰ ਮੁਰਦਾਘਰ ’ਚ ਰੱਖਿਆ ਗਿਆ। ਮਾਮਲੇ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਪਹੁੰਚ ਗਏ। ਪੁਲਿਸ ਨੂੰ ਸਵੇਰੇ ਇਸ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੀ ਘਰ ਪਹੁੰਚੀ। ਪੁਲਿਸ ਨੇ ਪਰਿਵਾਰ ਨੂੰ ਪੋਸਟਮਾਰਟਮ ਕਰਨ ਜਾਣ ਲਈ ਮਨਾ ਲਿਆ ਗਿਆ।
ਮੂਲ ਰੂਪ ’ਚ ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਨੇਮੁਆ ਪਿੰਡ ਦੇ ਵਸਨੀਕ ਮੁਹੰਮਦ ਸੋਹੇਲ ਨੇ ਕਿਹਾ ਕਿ ਉਹ ਪੰਜ ਸਾਲਾਂ ਤੋਂ ਪਾਣੀਪਤ ਵਿਚ ਪੀਓਪੀ ਵਿਚ ਕੰਮ ਕਰ ਰਿਹਾ ਹੈ। ਇਸ ਵੇਲੇ ਪਿੰਡ ਅਜੀਜੁਲਾਪੁਰ ’ਚ ਕਿਰਾਏ ’ਤੇ ਰਹਿੰਦਾ ਹੈ। ਉਸ ਦੀਆਂ 2 ਧੀਆਂ ਅਤੇ ਇਕ ਪੁੱਤਰ ਸੀ। ਉਹ ਤਿੰਨ ਦਿਨ ਪਹਿਲਾਂ ਹੀ ਪਿੰਡ ਤੋਂ ਪਾਣੀਪਤ ਵਾਪਸ ਆਇਆ ਸੀ। ਸ਼ਨੀਵਾਰ ਦੁਪਹਿਰ ਨੂੰ ਮੁਹੰਮਦ ਸੋਹੇਬ (3) ਦੂਜੇ ਬੱਚਿਆਂ ਨਾਲ ਗਲੀ ’ਚ ਖੇਡ ਰਿਹਾ ਸੀ। ਇਸ ਦੌਰਾਨ ਉਸਨੂੰ ਪਿਆਸ ਲੱਗੀ ਅਤੇ ਉਹ ਘਰ ਦੇ ਅੰਦਰ ਆ ਗਿਆ ਅਤੇ ਗਲਤੀ ਨਾਲ ਪਾਣੀ ਦੀ ਬਜਾਏ ਟਾਇਲਟ ਕਲੀਨਰ ਪੀ ਲਿਆ, ਜਿਸ ਨਾਲ ਬੱਚੇ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਜਲਦੀ ’ਚ ਉਸਨੂੰ ਤੁਰੰਤ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸਦੀ ਹਾਲਤ ’ਚ ਥੋੜ੍ਹਾ ਸੁਧਾਰ ਹੋਇਆ। ਘਰ ਲਿਆਉਣ ਤੋਂ ਬਾਅਦ ਕੁਝ ਸਮੇਂ ਬਾਅਦ ਬੱਚੇ ਦੀ ਹਾਲਤ ਫਿਰ ਵਿਗੜ ਗਈ।
ਹਾਲਤ ਵਿਗੜਨ ਮਗਰੋਂ ਬੱਚੇ ਨੂੰ ਦੁਬਾਰਾ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦਾ ਪੰਚਨਾਮਾ ਭਰਿਆ ਅਤੇ ਲਾਸ਼ ਨੂੰ ਮੁਰਦਾਘਰ ’ਚ ਰੱਖਿਆ ਗਿਆ। ਮਾਮਲੇ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਲਾਸ਼ ਲੈ ਕੇ ਘਰ ਪਹੁੰਚ ਗਏ। ਪੁਲਿਸ ਨੂੰ ਸਵੇਰੇ ਇਸ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵੀ ਘਰ ਪਹੁੰਚੀ। ਪੁਲਿਸ ਨੇ ਪਰਿਵਾਰ ਨੂੰ ਪੋਸਟਮਾਰਟਮ ਕਰਨ ਜਾਣ ਲਈ ਮਨਾ ਲਿਆ ਗਿਆ।
