ਹੁਣ ਹਿੰਦੂ ਔਰਤਾਂ ਨੂੰ ਵੀ ਜੱਦੀ ਜਾਇਦਾਦ ਆਦਿ ’ਚ ਹਿੱਸਾ ਮਿਲੇਗਾ ਅਤੇ ਕਈ ਸਮੱਸਿਆਵਾਂ ਤੋਂ ਮਿਲੇਗੀ ਰਾਹਤ
ਲਾਹੌਰ : ਪਾਕਿਸਤਾਨ ਦੇ ਰਾਸ਼ਟਰੀ ਮਹਿਲਾ ਸਥਿਤੀ ਆਯੋਗ ਨੇ ਮੰਗਲਦਾਰ ਦੇਰ ਰਾਤ ਨੂੰ ਪੰਜਾਬ ਕੈਬਨਿਟ ਵੱਲੋਂ ਹਿੰਦੂ ਵਿਆਹ ਪੰਜੀਕਰਨ ਿਨਯਮ 2024 ਨੂੰ ਮਨਜ਼ੂਰੀ ਿਦੱਤੀ ਗਈ ਹੈ।
ਜਾਣਕਾਰੀ ਅਨੁਸਾਰ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਇਸ ਇਤਿਹਾਸਕ ਫੈਸਲੇ ਨੇ ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਲਈ ਵਿਆਹ ਅਤੇ ਤਲਾਕ ਨੂੰ ਅਧਿਕਾਰਤ ਤੌਰ ’ਤੇ ਰਜਿਸਟਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਤਰ੍ਹਾਂ ਜਾਇਦਾਦ, ਵਿਰਾਸਤ ਅਤੇ ਆਸਰਾ ’ਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਯਕੀਨੀ ਬਣਾਇਆ ਜਾ ਸਕੇ। ਐੱਨ. ਸੀ. ਐੱਸ. ਡਬਲਯੂ ਦੀ ਚੇਅਰਪਰਸਨ ਉਮ ਲੈਲਾ ਅਜ਼ਹਰ ਨੇ ਪ੍ਰਵਾਨਗੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਇਕ ਵਧੇਰੇ ਸਮਾਵੇਸ਼ੀ ਅਤੇ ਸੁਰੱਖਿਅਤ ਪੰਜਾਬ ਅਤੇ ਪਾਕਿਸਤਾਨ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਕਮਜ਼ੋਰ ਸਮੂਹਾਂ ਅਤੇ ਘੱਟ ਗਿਣਤੀਆਂ ਨੂੰ ਜ਼ਰੂਰੀ ਸੁਰੱਖਿਆ ਅਤੇ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰਦੇ ਹੋਏ ਸਨਮਾਨ ਨਾਲ ਰਹਿਣ ਵਿਚ ਮਦਦ ਕਰੇਗਾ। ਇਸ ਕਾਨੂੰਨ ਦੇ ਪਾਸ ਹੋਣ ਨਾਲ ਹਿੰਦੂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਫਾਇਦਾ ਹੋਣ ਦੀ ਉਮੀਦ ਸੀ, ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ ਅਤੇ ਕਾਨੂੰਨੀ ਪ੍ਰਣਾਲੀ ਵਿਚ ਉਨ੍ਹਾਂ ਦੀ ਆਵਾਜ਼ ਨੂੰ ਮਾਨਤਾ ਮਿਲੇਗੀ।
