ਜੜਾਂਵਾਲਾ : ਫੈਸਲਾਬਾਦ ਦੀ ਲੁੰਡੀਆਂਵਾਲਾ ਤਹਿਸੀਲ ਦੇ ਜੜਾਂਵਾਲਾ ਪਿੰਡ ਵਿਚ ਈਸਾਈ ਭਾਈਚਾਰੇ ਦੇ ਇਕ ਵਿਅਕਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਪਤਨੀ ਅਤੇ 2 ਧੀਆਂ ਦੀ ਹੱਤਿਆ ਕਰ ਦਿੱਤੀ।
ਜਾਣਕਾਰੀ ਅਨੁਸਾਰ ਇਹ ਤੀਹਰਾ ਕਤਲ ਬੁਚੀਆਨਾ ਨੇੜੇ ਪਿੰਡ ਚੱਕ 632 ਜੀਬੀ ਵਿਚ ਹੋਇਆ। ਮ੍ਰਿਤਕਾ ਇਰਮ ਬੀਬੀ (25) ਅਤੇ ਉਸ ਦੀਆਂ 2 ਧੀਆਂ ਫਾਤਿਮਾ (2) ਅਤੇ ਕਿਰਨ (5) ਘਰ ਵਿਚ ਸੌਂ ਰਹੀਆਂ ਸਨ, ਜਦੋਂ ਦੇਰ ਰਾਤ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਮ੍ਰਿਤਕ ਇਰਮ ਬੀਬੀ ਦਾ ਪਤੀ ਇਬਰਾਹਿਮ ਅਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ ਭੱਜ ਗਏ ਸਨ, ਜਿਸ ਕਾਰਨ ਅਧਿਕਾਰੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਦਾ ਸ਼ੱਕ ਹੋਇਆ। ਇਸ ਦੌਰਾਨ ਮਾਂ ਅਤੇ ਧੀਆਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਅਤੇ ਹੋਰ ਕਾਨੂੰਨੀ ਰਸਮਾਂ ਲਈ ਤਹਿਸੀਲ ਹੈੱਡਕੁਆਰਟਰ ਹਸਪਤਾਲ ਜੜਾਂਵਾਲਾ ਭੇਜ ਦਿੱਤਾ ਗਿਆ ਹੈ।
