ਪਟਿਆਲਾ ਦੇ ਕਸਬਾ ਘਨੌਰ ਨੇੜਲੇ ਪਿੰਡ ਕਾਮੀ ਕਲਾਂ ਵਿਖੇ ਦੁਕਾਨ ਦੀ ਛੱਤ ’ਤੇ ਪਤੰਗ ਉੱਡਾ ਰਹੇ 10 ਸਾਲ ਦੇ ਬੱਚੇ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ।
ਇਸ ਸਬੰਧੀ ਕਿਸਾਨ ਆਗੂ ਸਰਬਜੀਤ ਸਿੰਘ ਕਾਮੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਇਕ ਪਰਿਵਾਰ ਦਾ ਬੱਚਾ ਅਮ੍ਰਿਤ ਸਿੰਘ (10) ਪੁੱਤਰ ਕਰਮ ਚੰਦ, ਜੋ ਕਿ ਨੇੜੇ ਦੁਕਾਨ ਦੀ ਛੱਤ ’ਤੇ ਪਤੰਗ ਉੱਡਾ ਰਿਹਾ ਸੀ, ਜਿਸ ਦੀ ਪਤੰਗ ਉਡਾਉਂਦੇ ਸਮੇਤ ਲੱਤਾਂ ’ਚ ਡੋਰ ਫਸ ਗਈ ਅਤੇ ਉਲਝ ਗਿਆ, ਬੱਚਾ ਆਪਣੇ ਆਪ ਨੂੰ ਡੋਰ ’ਚੋਂ ਕੱਢਦਾ ਹੋਇਆ ਛੱਤ ਤੋਂ ਹੇਠਾਂ ਡਿੱਗ ਪਿਆ, ਜਿਸ ਨੂੰ ਪਰਿਵਾਰ ਅਤੇ ਆਸ ਪਾਸ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਘਨੌਰ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਵਾਲਿਆਂ ਨੇ ਬੱਚੇ ਨੂੰ ਚੰਡੀਗੜ੍ਹ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਦੱਸਣਯੋਗ ਹੈ ਕਿ ਇਸ ਪਰਿਵਾਰ ਕੋਲ ਭੈਣ ਭਰਾ ਦੋਵੇਂ ਬੱਚੇ ਸਨ। ਇਹ ਇਕੋ ਇਕ ਪੁੱਤਰ ਸੀ ਅਤੇ ਇਕ ਭੈਣ ਰਹਿ ਗਈ।
