ਆਪਣੀ ਡਿਊਟੀ ਤੋਂ ਵਾਪਸ ਆਪਣੇ ਘਰ ਜਾ ਰਹੇ ਸੀ ਅਧਿਕਾਰੀ
ਭੁੱਚੋ ਮੰਡੀ -: ਬੀਤੀ ਰਾਤ ਗੁਰਦੁਆਰਾ ਲਵੇਰੀਸਰ ਸਾਹਿਬ ਨੇੜੇ ਪੁਲਸ ਅਧਿਕਾਰੀ ਦੀ ਕਾਰ ’ਤੇ ਕੁਝ ਨਿਹੰਗ ਸਿੰਘਾਂ ਨੇ ਕਥਿਤ ਤੌਰ ’ਤੇ ਤਲਵਾਰਾਂ ਨਾਲ ਉਸ ਸਮੇਂ ਹਮਲਾ ਕਰ ਦਿੱਤਾ ਗਿਆ, ਜਦੋਂ ਉਹ ਆਪਣੀ ਡਿਊਟੀ ਕਰ ਕੇ ਵਾਪਸ ਆਪਣੇ ਘਰ ਆ ਰਿਹਾ ਸੀ।
ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਵਿਸਾਖੀ ਕਰ ਕੇ ਉਸ ਦੀ ਤਲਵੰਡੀ ਸਾਬੋ ’ਚ ਕਚਹਿਰੀ ਅੱਗੇ ਐੱਲ. ਐੱਮ. ਜੀ. (ਲਾਈਟ ਮਸ਼ੀਨ ਗੰਨ) ’ਤੇ ਡਿਊਟੀ ਲੱਗੀ ਹੋਈ ਹੈ। ਰਾਤ ਸਵਾ ਕੁ ਨੌਂ ਵਜੇ ਉਹ ਆਪਣੀ ਡਿਊਟੀ ਖਤਮ ਕਰ ਕੇ ਬਠਿੰਡਾ-ਬਰਨਾਲਾ ਕੌਮੀ ਮਾਰਗ ਤੋਂ ਲਵੇਰੀਸਰ ਨੂੰ ਜਾਂਦੀ ਸੰਪਰਕ ਸੜਕ ’ਤੇ ਜਾ ਰਿਹਾ ਸੀ। ਇਸ ਦੌਰਾਨ ਗੁਰਦੁਆਰਾ ਲਵੇਰੀਸਰ ਨੇੜੇ ਕੁਝ ਨਿਹੰਗ ਸਿੰਘਾਂ ਨੇ ਉਸ ਦੀ ਗੱਡੀ ਨੂੰ ਤਲਵਾਰਾਂ ਨਾਲ ਭੰਨ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।