ਕਿਸਾਨਾਂ ਦੀ ਚਿੰਤਾ ਵਧਾ ਦਿੱਤੀ
ਨਾਭਾ :- ਸੂਬੇ ’ਚ ਪੈ ਰਹੀ ਅੱਤ ਦੀ ਗਰਮੀ ਨੇ ਜਿਥੇ ਲੋਕਾਂ ਦੇ ਪਸੀਨੇ ਲਿਆ ਦਿੱਤੇ, ਉੱਥੇ ਹੀ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬ ਦੇ ਕਈ ਇਲਾਕਿਆਂ ’ਚ ਹਨੇਰੀ ਦੇ ਨਾਲ ਤੇਜ਼ ਬਾਰਿਸ਼ ਵੀ ਪਵੇਗੀ। ਇਸ ਤਹਿਤ ਨਾਭਾ ’ਚ ਤੇਜ਼ ਬਾਰਿਸ਼ ਅਤੇ ਹਲਕੀ ਗੜ੍ਹੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਪਰ ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਖੇਤਾਂ ’ਚ ਖੜ੍ਹੀ ਕਣਕ ਦਾ ਡਰ ਸਤਾਉਣ ਲੱਗਾ। ਜੇਕਰ ਹੋਰ ਬਾਰਿਸ਼ ਪੈ ਗਈ ਤਾਂ ਉਨ੍ਹਾਂ ਦੀ ਕਣਕ ਖਰਾਬ ਹੋ ਜਾਵੇਗੀ। ਕਿਸਾਨ ਗੁਰਚਰਨ ਸਿੰਘ ਨੇ ਕਿਹਾ ਇਸ ਥੋੜੀ ਜਿਹੀ ਬਾਰਿਸ਼ ਨਾਲ ਹੁਣ ਘੱਟੋ-ਘੱਟ 5-6 ਦਿਨ ਕਣਕ ਲੇਟ ਹੋ ਗਈ ਹੈ।
ਨਾਭਾ ਹਲਕੇ ’ਚ ਪਈ ਬਾਰਿਸ਼ ਅਤੇ ਗੜ੍ਹੇਮਾਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅਜੇ ਖੇਤਾਂ ਵਿਚ ਹੀ ਖੜ੍ਹੀ ਹੈ। ਅੱਜ ਤੇਜ ਬਾਰਿਸ਼ ਅਤੇ ਹਨੇਰੀ ਦੇ ਨਾਲ ਕਿਸਾਨਾਂ ਨੂੰ ਹੋਰ ਚਿੰਤਾ ਵਿਚ ਪਾ ਦਿੱਤਾ। ਜਦੋਂ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੀ ਤਪਸ਼ ਬਹੁਤ ਵੱਧ ਗਈ ਸੀ ਅਤੇ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ ਅਤੇ ਇਸ ਬਾਰਿਸ਼ ਨੇ ਸਾਨੂੰ ਗਰਮੀ ਤੋਂ ਕੁਝ ਰਾਹਤ ਦਵਾ ਦਿੱਤੀ ਹੈ।
ਇਸ ਮੌਕੇ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਜੋ ਅੱਜ ਬਾਰਿਸ਼ ਅਤੇ ਹਲਕੀ ਗੜ੍ਹੇਮਾਰੀ ਹੋਈ ਹੈ ਇਸ ਦੇ ਨਾਲ ਸਾਡੇ ਸਾਹ ਹੀ ਸੁੱਕ ਗਏ ਸੀ ਕਿਉਂਕਿ ਸਾਡੀ ਪੁੱਤ ਵਾਂਗ ਕਣਕ ਦੀ ਫਸਲ ਖੇਤਾਂ ਵਿਚ ਖੜ੍ਹੀ ਹੈ। ਜੇਕਰ ਹੋਰ ਤੇਜ਼ ਬਾਰਿਸ਼ ਪੈ ਜਾਂਦੀ ਤਾਂ ਸਾਡੀ ਕਣਕ ਵੀ ਖਰਾਬ ਹੋ ਜਾਂਦੀ ਅਤੇ ਇਸ ਬਾਰਿਸ਼ ਦੇ ਨਾਲ ਹੁਣ ਕਣਕ ਹੋਰ ਜਿਆਦਾ ਮੋਸਚਰ ਫੜ ਲਵੇਗੀ ਅਤੇ ਹੁਣ ਕਣਕ ਪੰਜ ਛੇ ਦਿਨ ਲੇਟ ਹੋ ਗਈ ਹੈ। ਕਿਉਂਕਿ ਜੇਕਰ ਅਸੀਂ ਕਣਕ ਵੱਢ ਕੇ ਮੰਡੀ ਵਿੱਚ ਲੈ ਕੇ ਜਾਵਾਂਗੇ ਤਾਂ ਉੱਥੇ ਮੋਇਸਚਰ ਦੇ ਕਾਰਨ ਉੱਥੇ ਸਾਡੀ ਕਣਕ ਨਹੀਂ ਵਿਕਣੀ।
ਇਸ ਮੌਕੇ ਸ਼ਹਿਰ ਨਿਵਾਸੀ ਵਿੱਕੀ ਬੇਦੀ ਨੇ ਦੱਸਿਆ ਕਿ ਜੋ ਅੱਜ ਤੇਜ ਬਾਰਿਸ਼ ਅਤੇ ਹਲਕੀ ਗੜ੍ਹੇਮਾਰੀ ਹੋਈ ਹੈ, ਇਸ ਦੇ ਨਾਲ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਤਾਪਮਾਨ ਵਾਧਾ ਹੀ ਜਾ ਰਿਹਾ ਸੀ ਅਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋ ਨਿਕਲਣਾ ਬਾਹਰ ਮੁਸ਼ਕਲ ਹੋ ਗਿਆ ਸੀ ਅਤੇ ਇਸ ਬਾਰਿਸ਼ ਨੇ ਸਾਨੂੰ ਬਹੁਤ ਰਾਹਤ ਦਵਾਈ।

