ਫਰੀਦਕੋਟ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 14 ਸਾਲਾ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ 30 ਸਾਲਾ ਵਿਅਕਤੀ ਨੂੰ ਅਲੱਗ ਅਲੱਗ ਧਰਾਵਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।
ਇਹ ਘਟਨਾ ਸਬੰਧੀ 29 ਮਾਰਚ 2024 ਵਿੱਚ ਜਿਲਾ ਫਰੀਦਕੋਟ ਦੇ ਪਿੰਡ ਵਾਡ਼ਾ ਦਰਾਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਥਾਣਾ ਸਦਰ ਕੋਟਕਪੂਰਾ ਵਿੱਚ ਸ਼ਿਕਾਇਤ ਕਰਕੇ ਆਪਣੇ ਬਿਆਨ ਦਰਜ ਕਰਵਾਏ ਸਨ। ਜਿਸ ਦੀ ਸ਼ਿਕਾਇਤ ਤੇ ਸੁਖਦੇਵ ਸਿੰਘ ਉਰਫ ਮਿੰਟੂ ਪੁੱਤਰ ਬੂਟਾ ਸਿੰਘ ਵਾਸੀ ਖਾਜਾਖਡ਼ਕ ਜਿਲਾ ਫਿਰੋਜ਼ਪੁਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਵਿਸ਼ੇਸ਼ ਸ਼ੈਸ਼ਨ ਜੱਜ ਨਵਜੋਤ ਕੌਰ ਨੇ ਸਰਕਾਰ ਨੂੰ ਜਿਣਸੀ ਅਪਰਾਧਾ ਤੋਂ ਬੱਚਿਆਂ ਦੀ ਸੁਰੱਖਿਆਂ (ਪੋਕਸੋ ) ਐਕਟ ਦੀਆ ਵਿਵਸਥਾਵਾਂ ਤਹਿਤ ਪੀਡ਼ਤਾ ਨੂੰ 4 ਲੱਖ ਰੁਪਏ ਮੁਅਵਜ਼ਾ ਦੇਣ ਦਾ ਵੀ ਹੁਕਮ ਅਤੇ ਜਿਲਾ ਕਾਨੂੰਨੀ ਸਵਾਵਾਂ ਅਥਾਰਟੀ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਹੈ ।
ਇਸ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਵੱਲੋਂ ਪੈਰਵੀ ਕਰਦਿਆਂ ਮੁਕੱਦਮੇ ਦਾ ਚਲਾਨ ਪੇਸ਼ ਕਰਨ ਉਪਰੰਤ ਗਵਾਹੀਆਂ ਕਰਵਾਈਆਂ ਗਈਆ, ਜਿਸ ਦੇ ਅਧਾਰ ਤੇ ਜਿਲਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਦਲੀਲਾ ਅਤੇ ਸਬੂਤਾ ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜਮ ਨੂੰ ਦੋਸ਼ੀ ਕਰਾਰ ਦਿੰਦੇ ਹੋਂਏ ਉਸ ਨੂੰ ਪੋਕਸ ਵਿੱਚ 20 ਸਾਲ ਦੀ ਕੈਦ ਅਤੇ 10 ਹਜਾਰ ਰੁਪਏ ਜੁਰਮਾਨਾ, ਜੁਰਮਾਨਾ ਜਮਾਂ ਨਾ ਕਰਾਉਣ ਦੀ ਸੂਰਤ ਵਿੱਚ ਉਸ ਨੂੰ 6 ਮਹੀਨੇ ਹੋਰ ਵਾਧੂ ਜੇਲ ਵਿੱਚ ਰਹਿਣ ਦਾ ਹੁਕਮ ਕੀਤਾ , ਜਦੋਂ ਕਿ ਅਧੀਨ ਧਾਰਾ 363 ਵਿੱਚ 3 ਸਾਲ ਦੀ ਕੈਦ 2 ਹਜਾਰ ਰੁਪਏ ਜੁਰਮਾਨਾ , ਅਧੀਨ ਧਾਰਾ 366 ਵਿੱਚ 4 ਸਾਲ ਦੀ ਕੈਦ 3 ਹਜਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ , ਜੋ ਇਹ ਸਜਾਵਾਂ ਇਕੱਠੀਆਂ ਹੀ ਚੱਲਣ ਗਈਆਂ ।
ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਖਦੇਵ ਸਿੰਘ ਪੁੱਤਰ ਬੂਟਾ ਸਿੰਘ ਨੇ ਖੁੱਦ ਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੀ ਦਲੀਲਾ ਅਦਾਲਤ ਵਿੱਚ ਪੇਸ਼ ਕੀਤੀਆਂ ਸਨ।
