ਫਤਿਹਗੜ੍ਹ-ਚੂੜੀਆਂ ਨਜਦੀਕ ਪਿੰਡ ਲਾਲੇਨੰਗਲ ਤੋਂ ਤਿੰਨ ਦਿਨ ਪਹਿਲਾਂ 10ਵੀਂ ਜਮਾਤ ’ਚ ਪੜ੍ਹਦਾ ਨੌਜਵਾਨ ਗੁਰਸ਼ਾਨ ਸਿੰਘ (16) ਆਪਣੇ ਪਿਤਾ ਪਰਮਜੀਤ ਸਿੰਘ ਅਤੇ 6 ਲੇਵਰ ਵਾਲੇ ਵਿਅਕਤੀਆਂ ਨਾਲ ਹਰਿਆਣੇ ਦੇ ਰੋਹਤਕ ਜਿਲੇ ਦੇ ਕਸਬਾ ਬਾਦਲੀ ਵਿਖੇ ਰੀਪਰ ਨਾਲ ਤੂੜੀ ਬਣਾਉਂਣ ਗਿਆ ਸੀ ਅਤੇ ਉੱਥੇ ਜਾਂਦਿਆਂ ਹੀ ਕਸਬਾ ਬਾਦਲੀ ਨਜਦੀਕ ਪਿੰਡ ਝਿੱਜਰ ਦੀ ਐਨ. ਸੀ. ਆਰ. ਨਹਿਰ ਵਿਚ ਨਹਾਉਂਣ ਚਲਾ ਗਿਆ, ਜਿੱਥੇ ਪੈਰ ਤਿਲਕਨ ਕਾਰਨ ਨੌਜਵਾਨ ਗੁਰਸ਼ਾਨ ਸਿੰਘ ਦੀ ਪਾਣੀ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ।
ਇਸ ਸਬੰਧੀ ਮ੍ਰਿਤਕ ਗੁਰਸ਼ਾਨ ਸਿੰਘ ਦੇ ਪਿਤਾ ਨੰਬੜਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 3 ਤਿੰਨ ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਸ਼ਾਨ ਸਿੰਘ ਅਤੇ 6 ਲੇਵਰ ਵਾਲੇ ਵਿਅਕਤੀਆਂ ਨਾਲ ਰੀਪਰ ਨਾਲ ਤੂੜੀ ਬਣਾਉਣ ਲਈ ਹਰਿਆਣੇ ਦੇ ਕਸਬਾ ਬਾਦਲੀ ਗਏ ਸਨ ਕਿ ਅਜੇ ਉਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਉਸ ਦਾ ਲੜਕਾ ਨਜਦੀਕ ਪੈਂਦੇ ਪਿੰਡ ਝਿੱਜਰ ਦੀ ਨਹਿਰ ਤੇ ਲੇਵਰ ਵਾਲੇ ਵਿਅਕਤੀਆਂ ਨਾਲ ਨਹਾਉਂਣ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਨਾਂ ਦਾ ਬੇਟਾ ਨਹਿਰ’ਚ ਡੁੱਬ ਗਿਆ ਹੈ ਅਤੇ ਜੱਦ ਉਹ ਉੱਥੇ ਪਹੁੰਚਿਆ ਤਾਂ ਉਨਾਂ ਦਾ ਬੇਟਾਂ ਉੱਥੋਂ ਲਾਪਤਾ ਸੀ ਅਤੇ ਪਿੰਡ ਡੋਗਰ ਦੀ ਲੇਵਰ ਦੇ ਨਹਾਉਂਣ ਗਏ 4 ਨੌਜਾਵਨ ਉੱਥੋਂ ਗਾਇਬ ਸਨ। ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ’ਚੋਂ ਉਸ ਦੇ ਲੜਕੇ ਦੀ ਲਾਸ਼ ਕੱਢੀ ਗਈ ਜਿਸ ਦਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕੀਤੀ।
