ਨਸ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤਰ ; ਸਮਸ਼ਾਨਘਾਟ ’ਚੋਂ ਮਿਲੀ ਲਾਸ਼

ਬਨੂੜ :-ਜ਼ਿਲਾ ਮੋਹਾਲੀ ਦੇ ਕਸਬਾ  ਬਨੂਡ਼ ਦੇ ਵਾਰਡ ਨੰਬਰ 1 ਹਵੇਲੀ ਬਸੀ ਦੇ 27 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਉਸ ਦੀ ਲਾਸ਼ ਦੇਰ ਸ਼ਾਮ ਮਾਣਕਪੁਰ ਕੱਲਰ ਦੇ ਸਮਸ਼ਾਨਘਾਟ ’ਚੋਂ ਮਿਲੀ ਹੈ। ਇਸ ਤੋਂ 2 ਦਿਨ ਪਹਿਲਾਂ 9 ਫਰਵਰੀ ਨੂੰ ਨੱਗਲ ਸਲੇਮਪੁਰ ਦੇ 17 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ।

ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਦੱਸਿਆ ਕਿ ਉਹ ਕੱਲ ਸਵੇਰੇ ਘਰ ਤੋਂ ਕੰਮ ’ਤੇ ਗਿਆ ਸੀ ਪਰ ਦੇਰ ਸ਼ਾਮ ਤੱਕ ਨਹੀਂ ਪਰਤਿਆ। ਉਸ ਦਾ ਫੋਨ ਚੱਲਦਾ ਰਿਹਾ ਪਰ ਗੱਲ ਨਹੀਂ ਹੋਈ। ਦੇਰ ਸ਼ਾਮ ਐਰੋਸਿਟੀ ਥਾਣੇ ਤੋਂ ਪੁਲਸ ਦਾ ਫੋਨ ਆਇਆ ਅਤੇ ਕਿਹਾ ਕਿ ਉਨ੍ਹਾਂ ਦੇ ਲਡ਼ਕੇ ਦੀ ਲਾਸ਼ ਮਾਣਕਪੁਰ ਕੱਲਰ ਦੇ ਸਮਸ਼ਾਨਘਾਟ ’ਚ ਪਈ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਫੇਸ-6 ਮੋਹਾਲੀ ਵਿਖੇ ਲਿਆਂਦਾ ਗਿਆ ਹੈ।

ਸੰਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਡੇਢ ਸਾਲਾ ਬੱਚੀ ਦਾ ਪਿਓ ਸੀ। ਉਸ ਦੀ ਮਾਂ ਕੈਂਸਰ ਦੀ ਮਰੀਜ਼ ਹੈ। ਪੁਲਸ ਨੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ, ਜਿਸ ਦਾ ਬਾਅਦ ਦੁਪਹਿਰ ਬਨੂਡ਼ ਦੇ ਸਮਸ਼ਾਨਘਾਟ ’ਚ ਸੰਸਕਾਰ ਕਰ ਦਿੱਤਾ ਹੈ।

Leave a Reply

Your email address will not be published. Required fields are marked *