ਨਸ਼ਾ ਸਮੱਗਲਰ ਦੇ ਘਰ ਦੀ ਤਲਾਸ਼ੀ ਦੌਰਾਨ 23 ਕਿਲੋ ਹੈਰੋਇਨ ਮਿਲੀ

ਵਿਦੇਸ਼ ਬੈਠੇ ਸਮੱਗਲਰਾਂ ਲਈ ਕਰਦਾ ਸੀ ਨੌਜਵਾਨ ਕੰਮ

Amritsar News : ਯੁੱਧ ਨਸ਼ਿਆਂ ਵਿਰੁੱਧ ਜੀ ਤਹਿਤ ਨਸ਼ਿਆ ਦੇ ਖ਼ਿਲਾਫ਼ ਲਗਾਤਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਰਹੀ ਹੈ, ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀ. ਏ. ਸਟਾਫ਼ ਵੱਲੋਂ ਵਿਦੇਸ਼ ਵਿਚ ਬੈਠੇ ਡਰੱਗ ਸਮੱਗਲਰ ਜਸਮੀਤ ਸਿੰਘ ਉਰਫ਼ ਲੱਕੀ ਦੇ ਸਾਥੀ ਸਾਹਿਲਪ੍ਰੀਤ ਸਿੰਘ ਉਰਫ਼ ਕਰਨ ਪਿੰਡ ਦੇਵੀਦਾਸਪੁਰਾ ਦੇ ਘਰੋਂ 23 ਕਿਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰ ਕੇ ਨਸ਼ਾ ਸਮੱਗਲਰਾਂ ਦੇ ਇਕ ਵੱਡੇ ਨੈੱਟਵਰਕ ਨੂੰ ਖ਼ਤਮ ਕੀਤਾ ਹੈ।
ਦੇਵੀਦਾਸਪੁਰ ਦਾ ਰਹਿਣ ਵਾਲਾ ਕਰਨ, ਜੋ ਕਿ ਯੂ. ਐੱਸ. ਏ. ਬੈਠੇ ਡਰੱਗ ਸਮੱਗਲਰ ਲੱਕੀ ਵੱਲੋਂ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਮੰਗਵਾ ਕੇ ਸਟੋਰ ਕਰਦਾ ਸੀ ਅਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਸਮੱਗਲਰਾਂ ਨੂੰ ਸਪਲਾਈ ਕਰਦਾ ਸੀ।
ਤਕਰੀਬਨ 23 ਕਿੱਲੋ ਹੈਰੋਇਨ ਉਸ ਨੇ ਆਪਣੇ ਘਰ ਵਿਚ ਲੁਕਾ ਕੇ ਰੱਖੀ ਹੋਈ ਸੀ, ਜਦੋਂ ਸੀਏ ਸਟਾਫ਼ ਵੱਲੋਂ ਉਸ ਦੇ ਘਰ ’ਤੇ ਰੇਡ ਕੀਤੀ ਗਈ, ਉਸ ਸਮੇਂ ਕਰਨ ਘਰ ਨਹੀਂ ਮਿਲਿਆ ਸੀ ਅਤੇ ਘਰ ਦੀ ਤਲਾਸ਼ੀ ਦੌਰਾਨ ਘਰ ’ਚ ਬਣਾਏ ਕਬੂਤਰਾਂ ਦੇ ਖੁੱਡੇ ’ਚੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਕਰਨ ਵੱਲੋਂ ਇਸ ਖੇਪ ਨੂੰ ਕਿਸ ਜ਼ਰੀਏ ਹਾਸਲ ਕੀਤਾ ਗਿਆ ਅਤੇ ਉਸ ਦੇ ਨਾਲ ਕਿਹੜੇ-ਕਿਹੜੇ ਵਿਅਕਤੀ ਸ਼ਾਮਿਲ ਹਨ ਇਸ ਸਬੰਦੀ ਵੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *