ਨਦੀ ਵਿਚ ਜਹਾਜ਼ ਅਤੇ ਕਿਸ਼ਤੀ ਦੀ ਟੱਕਰ, 11 ਲੋਕਾਂ ਦੀ ਮੌਤ, 5 ਲਾਪਤਾ

ਖੋਜ ਅਤੇ ਬਚਾਅ ਕਾਰਜ ਜਾਰੀ

ਦੱਖਣੀ ਚੀਨ ਵਿਚ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਛੋਟੀ ਕਿਸ਼ਤੀ ਇਕ ਨਦੀ ਵਿਚ ਤੇਲ ਦੇ ਛਿੱਟੇ ਨੂੰ ਸਾਫ਼ ਕਰਨ ਵਾਲੇ ਜਹਾਜ਼ ਨਾਲ ਟਕਰਾ ਗਈ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਹੋਰ ਲਾਪਤਾ ਹਨ। ਉਕਤ ਲੋਕਾਂ ਦੀ ਖੋਜ ਅਤੇ ਬਚਾਅ ਲਈ ਕਾਰਜ ਜਾਰੀ ਹਨ।

ਜਾਣਕਾਰੀ ਅਨੁਸਾਰ ਹੁਨਾਨ ਸੂਬੇ ਵਿਚ ਯੁਆਨਸ਼ੂਈ ਨਦੀ ਵਿਚ ਤੇਲ ਦੇ ਰਿਸਾਅ ਨੂੰ ਸਾਫ਼ ਕਰਨ ਵਾਲੇ ਇਕ ਜਹਾਜ਼ ਨਾਲ ਇਕ ਛੋਟੀ ਕਿਸ਼ਤੀ ਟਕਰਾ ਗਈ, ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਲਾਪਤਾ ਹਨ। ਹਾਦਸੇ ਦੌਰਾਨ 19 ਲੋਕ ਪਾਣੀ ਵਿਚ ਡਿੱਗ ਪਏ, ਜਿਨ੍ਹਾਂ ਵਿਚੋਂ ਤਿੰਨ ਨੂੰ ਬਚਾਅ ਲਿਆ ਗਿਆ। ਇਹ ਹਾਦਸਾ ਉੱਥੇ ਵਾਪਰਿਆ ਜਿੱਥੇ ਨਦੀ ਔਸਤਨ 60 ਮੀਟਰ (200 ਫੁੱਟ) ਤੋਂ ਵੱਧ ਡੂੰਘੀ ਅਤੇ 500 ਮੀਟਰ (1,600 ਫੁੱਟ) ਚੌੜੀ ਹੈ। ਉਨ੍ਹਾਂ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਜਾਰੀ ਹੈ।

ਇਕ ਬਚੇ ਹੋਏ ਵਿਅਕਤੀ ਦੇ ਰਿਸ਼ਤੇਦਾਰ ਨੇ ਕਿਹਾ ਕਿ ਕਿਸ਼ਤੀ ਉਨ੍ਹਾਂ ਦੇ ਪਿੰਡ ਆਉਣ-ਜਾਣ ਦਾ ਮੁੱਖ ਸਾਧਨ ਸੀ। ਪ੍ਰਾਪਤ ਹੋਈ ਇਕ ਵੀਡੀਓ ਵਿਚ ਦਿਖਾਇਆ ਗਿਆ ਕਿ ਇਕ ਵੱਡਾ ਜਹਾਜ਼ ਤੇਲ ਦੇ ਛਿੱਟੇ ਨੂੰ ਸਾਫ਼ ਕਰ ਰਿਹਾ ਹੈ, ਜੋ ਸ਼ਾਂਤ ਪਾਣੀਆਂ ਵਿਚ ਪਿੱਛੇ ਤੋਂ ਕਿਸ਼ਤੀ ਨਾਲ ਟਕਰਾ ਰਿਹਾ ਹੈ। ਇਕੋ ਜਹਾਜ਼ ਵਿਚ ਸਵਾਰ ਤਿੰਨ ਲੋਕ ਪੁਲਿਸ ਜਾਂਚ ਅਧੀਨ ਹਨ ਅਤੇ ਉਨ੍ਹਾਂ ਵਿਚੋਂ ਕੋਈ ਵੀ ਜ਼ਖਮੀ ਨਹੀਂ ਹੋਇਆ।

Leave a Reply

Your email address will not be published. Required fields are marked *