ਜਾਨੀ ਨੁਕਸਾਨ ਤੋਂ ਬਚਾਅ, ਵਾਹਨਾਂ ਭਾਰੀ ਨੁਕਸਾਨ
ਗੁਰਦਾਸਪੁਰ – ਅੱਜ ਕਈ ਦਿਨਾਂ ਬਾਅਦ ਮੁੜ ਸੰਘਣੀ ਧੁੰਦ ਨੇ ਜਿਥੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਸ ਦੇ ਨਾਲ ਹੀ ਅੱਜ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ’ਤੇ ਧਾਰੀਵਾਲ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਤਹਿਤ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੇ ਵੱਡੇ ਟਰਾਲੇ ਅਤੇ ਗੰਨਿਆਂ ਨਾਲ ਲੱਦੀ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋਈ ਹੈ। ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਦੋਵਾਂ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ35 ਏ. ਐੱਮ. 9863 ਪਠਾਨਕੋਟ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੀ ਗੰਨਿਆ ਨਾਲ ਲੱਦੀ ਟਰਾਲੀ ਵਿਚ ਉਕਤ ਟਰਾਲਾ ਟਕਰਾ ਗਿਆ, ਜਿਸ ਕਾਰਨ ਟਰਾਲੇ ਦੇ ਅਗਲੇ ਹਿੱਸੇ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਟੱਕਰ ਹੋਣ ਕਾਰਨ ਟਰੈਕਟਰ ਟਰਾਲੀ ਵੀ ਪਲਟ ਗਈ।
