ਪਟਿਆਲਾ, : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਦੇ ਹੰਕਾਰ, ਝੂਠ ਅਤੇ ਸ਼ੋਸ਼ੇਬਾਜ਼ੀ ਦੀ ਹਾਰ ਹੋਈ ਹੈ ਅਤੇ ਕੇਜਰੀਵਾਲ ਨੂੰ ਕਾਂਗਰਸ ਨੂੰ ਹਰਿਆਣਾ ਵਿਚ ਧੋਖਾ ਦੇਣਾ ਮਹਿੰਗਾ ਪਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਰਿਆਣਾ ਵਿਚ ਕੇਜਰੀਵਾਲ ਨੇ ਧੋਖਾ ਦਿੱਤਾ ਸੀ ਅਤੇ ਅੱਜ ਕੇਜਰੀਵਾਲ ਨੂੰ ਹੰਕਾਰ ਅਤੇ ਹਉਮੈ ਦਾ ਮੁੱਲ ਉਤਾਰਨਾ ਪਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਆਪਣਿਆਂ ਨੂੰ ਧੋਖਾ ਦੇਣਾ ਅਤੇ ਹੰਕਾਰ ਨਾਲ ਪੇਸ਼ ਆਉਣ ਰਾਜਨੀਤੀ ਵਿਚ ਮਹਿੰਗਾ ਪੈਂਦਾ ਹੈ ਅਤੇ ਦਿੱਲੀ ਦੇ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਦੀ ਇਸ ਹਾਰ ਨੇ ਦੇਸ਼ ਵਿਚ ਬਹੁਤ ਸਾਰੇ ਆਗੂਆਂ ਨੂੰ ਸਬਕ ਸਿਖਾਇਆ ਕਿ ਹੱਥਾਂ ’ਤੇ ਸਰੋਂ ਜਮਾਉਣ ਵਾਲੀ ਰਾਜਨੀਤੀ ਲੰਬਾ ਸਮਾਂ ਨਹੀਂ ਚੱਲ ਸਕਦੀ। ਕੇਜਰੀਵਾਲ ਨੂੰ ਇਸ ਦੇਸ਼ ਵਿਚ ਡਰਾਮੇਬਾਜ਼ੀ ਕਰ ਕੇ ਝੂਠ ਬੋਲ ਕੇ ਹੱਥਾਂ ’ਤੇ ਸਰੋਂ ਜਮਾਉਣ ਵਾਲੀ ਰਾਜਨੀਤੀ ਦਾ ਜਨਮਦਾਤਾ ਮੰਨਿਆ ਜਾ ਸਕਦਾ ਹੈ ਪਰ ਦਿੱਲੀ ਦੀ ਹਾਰ ਨੇ ਇਸ ਨੂੰ ਸੋਚ ਨੂੰ ਰੱਦ ਕਰ ਦਿੱਤਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਦੀ ਹਾਰ ਪੰਜਾਬ ਦੀ ਰਾਜਨੀਤੀ ਵਿਚ ਕਈ ਬਦਲਾਅ ਲੈ ਕੇ ਆਵੇਗੀ।
