ਸਾਬਕਾ ਮੰਤਰੀ ਦਾ ਸੰਵਿਧਾਨ ਪ੍ਰਤਿਮਾ ਨਾਲ ਕੀਤਾ ਵਿਸ਼ੇਸ਼ ਸਨਮਾਨ
ਕਾਂਗੜਾ ਪਰਿਵਾਰ ਦੀ ਦਲਿਤਾਂ ਲਈ ਕੀਤੀ ਜਾ ਰਹੀ ਕਾਰਗੁਜ਼ਾਰੀ ਸ਼ਲਾਘਾਯੋਗ : ਸਿੰਗਲਾ
ਸੰਗਰੂਰ – ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਵਿਜੈ ਇੰਦਰ ਸਿੰਗਲਾ ਅੱਜ ਸੀਨੀਅਰ ਦਲਿਤ ਨੇਤਾ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇ ਘਰ ਸੁੰਦਰ ਇਨਕਲੈਵ ਸੰਗਰੂਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਕੁਝ ਸਿਆਸੀ ਨੁਕਤੇ ਵੀ ਸਾਂਝੇ ਕੀਤੇ।
ਇਸ ਮੌਕੇ ਕਾਂਗੜਾ ਪਰਿਵਾਰ ਅਤੇ ਵਾਰਡ ਨੰਬਰ 21 ਦੇ ਨੌਜਵਾਨਾਂ ਵੱਲੋਂ ਵਿਜੈ ਇੰਦਰ ਸਿੰਗਲਾ ਦਾ ਸੰਵਿਧਾਨ ਦੀ ਪ੍ਰਤਿਮਾ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗੜਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਹ ਅੱਜ ਪਰਿਵਾਰ ਨੂੰ ਮਿਲਣ ਅਤੇ ਚਾਹ ਦਾ ਕੱਪ ਸਾਂਝਾ ਕਰਨ ਲਈ ਆਏ ਹਨ, ਉਨ੍ਹਾਂ ਐਸ. ਸੀ. ਕਮਿਸ਼ਨ ਪੂਨਮ ਕਾਂਗੜਾ ਅਤੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ ਕਾਫੀ ਸ਼ਲਾਘਾਯੋਗ ਹੈ। ਜੋ ਪਿਛਲੇ ਲੰਮੇ ਸਮੇਂ ਤੋਂ ਦਲਿਤ ਵਰਗ ਦੀ ਵੱਡੇ ਪੱਧਰ ਤੇ ਸੇਵਾ ਕਰਦੇ ਆ ਰਹੇ ਹਨ।
ਇਸ ਮੌਕੇ ਵਿਜੈ ਇੰਦਰ ਸਿੰਗਲਾ ਨੇ ਕਾਂਗਰਸ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਨੇ ਦਲਿਤ ਵਰਗ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਹੈ ਅਤੇ ਹਮੇਸ਼ਾ ਬਰਾਬਰਤਾ ਦਾ ਦਰਜਾ ਦਿੱਤਾ ਹੈ ਅਤੇ ਅੱਜ ਵੀ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ।
ਇਸ ਮੌਕੇ ਕਾਂਗੜਾ ਪਰਿਵਾਰ ਦੇ ਪੂਨਮ ਕਾਂਗੜਾ, ਸਾਜਨ ਕਾਂਗੜਾ, ਅਰਾਧਨਾ ਕਾਂਗੜਾ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਰੋਕੀ ਬਾਂਸਲ, ਬਿੰਦਰ ਬਾਂਸਲ, ਡਿੱਪਨ ਸਹੋਤਾ, ਰਾਣਾ ਬਾਲੂ, ਸੱਤਪਾਲ ਧਾਲੀਵਾਲ, ਦਵਿੰਦਰ ਧਾਲੀਵਾਲ,ਕਰਨ ਕੁਮਾਰ, ਪੁਸ਼ਵਿੰਦਰ ਸਿੰਘ,ਦਾਰਾ ਸਿੰਘ, ਭੁਪਿੰਦਰ ਸਿੰਘ, ਕਮਲ ਜੰਡੂ, ਲਖਮੀਰ ਸਿੰਘ ਸੇਖੋਂ, ਜਸਪ੍ਰੀਤ ਸਿੰਘ ਜੱਸਾ, ਸਾਹਿਲ ਕੁਮਾਰ, ਜੱਗੀ, ਕਾਲੂ, ਮਨਵੀਰ ਸਿੰਘ, ਰਾਮ ਕਾਂਗੜਾ, ਸੰਜੂ ਆਦਿ ਹਾਜ਼ਰ ਸਨ।
