ਮਲੋਟ :- ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਤੁਸ਼ਾਰ ਗੁਪਤਾ ਆਈ. ਪੀ. ਐੱਸ. ਵੱਲੋਂ ਥਾਣਾ ਸਿਟੀ ਮਲੋਟ ਦੀ ਮੁੱਖ ਅਫ਼ਸਰ ਹਰਪ੍ਰੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਥਾਣੇ ਨਾਲ ਸਬੰਧਤ ’ਚ ਕਿਸੇ ਚੋਰੀ ਦੇ ਮਾਮਲੇ ’ਚ ਵਰਤੀ ਗਈ ਕਥਿਤ ਢਿੱਲ ਨੂੰ ਲੈ ਕੇ ਕੀਤੀ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀ ਸਿਟੀ ਮਲੋਟ ਪੁਲਸ ਨੇ ਚੋਰੀ ਦੀਆਂ ਬਰਾਮਦ ਦੋ ਕਾਰਾਂ ਤੇ ਦੋਸ਼ੀਆਂ ਵਿਰੁੱਧ ਲਾਈਆਂ ਧਰਾਵਾਂ ’ਚ ਨਰਮੀ ਵਰਤਣ ਦੀਆਂ ਖਬਰਾਂ ਹਨ, ਜਿਸ ਤੋਂ ਬਾਅਦ ਜ਼ਿਲਾ ਪੁਲਸ ਕਪਤਾਨ ਨੇ ਇਹ ਕਾਰਵਾਈ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਸਸਪੈਂਡ ਕੀਤਾ ਸੀ। ਹੁਣ ਥਾਣਾ ਸਿਟੀ ਦੀ ਮੁੱਖ ਅਫ਼ਸਰ ਹਰਪ੍ਰੀਤ ਕੌਰ ਨੂੰ ਮੁਅੱਤਲ ਕੀਤਾ ਹੈ।