ਮੈਡੀਕਲ ਕੈਂਪਾਂ ਰਾਹੀਂ ਅਸੀਂ ਮਾਨਵਤਾ ਦੀ ਭਲਾਈ ਕਰ ਸਕਦੇ ਹਾਂ : ਅਰੋੜਾ
ਸੰਗਰੂਰ : – ਤਾਲਮੇਲ ਸੋਸਾਇਟੀ ਸੰਗਰੂਰ ਵਲੋਂ ਲਾਗਲੇ ਪਿੰਡ ਕਲੌਦੀ ਵਿਖੇ ਸੰਗਰੂਰ ਦੇ ਸੋਸਲ ਵਰਕਰ ਸਵਾਮੀ ਰਵਿੰਦਰ ਗੁਪਤਾ ਦੀ ਯਾਦ ਵਿਚ ਤੀਸਰਾ ਵਿਸਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੁਬਾਈ ਪੈਨਸ਼ਨਰਜ ਆਗੂ ਅਤੇ ਸੰਗਰੂਰ ਸੋਸਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਰਦਿਆਂ ਦੱਸਿਆ ਕਿ ਸਵਾਮੀ ਰਵਿੰਦਰ ਗੁਪਤਾ ਜੋ ਵੱਖ ਵੱਖ ਸੰਸਥਾਵਾਂ ਨਾਲ ਜੁੜੇ ਹੋਏ ਸਨ ਸੱਚਮੁੱਚ ਇੱਕ ਨੇਕ ਦਿਲ ਇਨਸਾਨ ਸਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਸਨ। ਸ੍ਰੀ ਅਰੋੜਾ ਨੇ ਕੈਂਪ ਵਿਚ ਪਹੁੰਚੇ ਟੀ.ਬੀ. ਸਾਹ, ਦਮੇ, ਐਲਰਜੀ ਰੋਗਾਂ ਦੇ ਮਾਹਿਰ ਡਾ. ਕਿਰਪਾਲ ਸਿੰਘ ਅਤੇ ਜੱਚਾ ਬੱਚਾ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਰੇਖੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਮੈਡੀਕਲ ਕੈਂਪਾਂ ਰਾਹੀਂ ਅਸੀਂ ਮਾਨਵਤਾ ਦੀ ਭਲਾਈ ਕਰ ਸਕਦੇ ਹਾਂ। ਕੈਂਪ ਸਮਾਗਮ ਨੂੰ ਧੀ ਪੰਜਾਬਣ ਮੰਚ ਦੇ ਪ੍ਰਧਾਨ ਕੁਲਵਿੰਦਰ ਕੌਰ ਢੀਂਗਰਾ, ਡਾਇਰੈਕਟਰ ਹਰਜੀਤ ਸਿੰਘ ਢੀਂਗਰਾ, ਰਾਜਦੀਪ ਕੌਰ ਬਰਾੜ, ਡਾ. ਹਰਪ੍ਰੀਤ ਕੌਰ ਖਾਲਸਾ, ਬਲਜੀਤ ਸ਼ਰਮਾ, ਪ੍ਰੋ. ਸੰਤੋਖ ਕੌਰ ਅਤੇ ਹੋਰਨਾ ਨੇ ਵੀ ਸੰਬੋਧਨ ਕਰਦਿਆਂ ਸਵਾਮੀ ਗੁਪਤਾ ਵਲੋਂ ਪਾਈਆ ਪੈੜਾ ਦਾ ਖੂਬਸੂਰਤੀ ਨਾਲ ਜਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਰਿਵਾਰ ਵਲੋਂ ਸਵਾਮੀ ਰਵਿੰਦਰ ਗੁਪਤਾ ਦੇ ਸੁਪਤਨੀ ਸ੍ਰੀਮਤੀ ਸੰਤੋਸ਼ ਗੁਪਤਾ ਨੇ ਆਈਆ ਸਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਗਰ ਵਲੋਂ ਇੰਜੀ. ਅਨਿੱਲ ਗੁਪਤਾ, ਇੰਜੀ. ਪਵਨ ਗੁਪਤਾ, ਤਜਿੰਦਰ ਬਾਂਸਲ, ਇੰਜੀ. ਬਲਰਾਜ ਬਾਂਸਲ, ਰਮਨ ਗੁਪਤਾ, ਨਗਰ ਬਾਲਾ, ਸਰੋਜ, ਗੁਰਪ੍ਰੀਤ ਕੌਰ, ਅਮਿਤਾ ਸ਼ਰਮਾ, ਪ੍ਰੋ. ਸ਼ਵਿੰਦਰ ਕੌਰ, ਸ੍ਰੀਮਤੀ ਸ਼ਸੀ ਬਾਲਾ, ਰਾਜ ਕੁਮਾਰ ਗੋਇਲ, ਪ੍ਰਿੰ. ਡਾ. ਰਸ਼ਪਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿਚ ਮੁਫਤ ਦਵਾਈਆ ਅਤੇ ਸਿਹਤ ਵਿਭਾਗ ਵਲੋਂ ਮੁਫਤ ਟੈਸਟਾਂ ਦਾ ਪ੍ਰਬੰਧ ਕੀਤਾ ਗਿਆ ਸੀ।
