ਅਮਿਤ ਸ਼ਾਹ ਨੇ ਕੀਤਾ ਐਲਾਨ
ਚੇਨਈ -: ਤਾਮਿਲਨਾਡੂ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਸਾਲ 2026 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਤਾਮਿਲਨਾਡੂ ਵਿਚ ਭਾਜਪਾ ਅਤੇ ਅੰਨਾਡੀਐਮਕੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਦਾ ਐਲਾਨ ਕੀਤਾ ਹੈ। ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਨੂੰ ਲੈ ਕੇ ਇੱਕ ਸਮਝੌਤਾ ਹੋ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ ਕੇ ਅੰਨਾਮਲਾਈ ਅਤੇ ਏਆਈਏਡੀਐਮਕੇ ਦੇ ਏਡਾਪਦੀ ਪਲਾਨੀਸਵਾਮੀ ਨਾਲ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਏਆਈਏਡੀਐਮਕੇ ਅਤੇ ਭਾਜਪਾ ਨੇਤਾਵਾਂ ਨੇ ਫੈਸਲਾ ਕੀਤਾ ਹੈ ਕਿ ਏਆਈਏਡੀਐਮਕੇ, ਭਾਜਪਾ ਅਤੇ ਸਾਰੀਆਂ ਗੱਠਜੋੜ ਪਾਰਟੀਆਂ ਤਾਮਿਲਨਾਡੂ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਐਨਡੀਏ ਵਜੋਂ ਇਕੱਠੇ ਲੜਨਗੀਆਂ।