ਡੱਲੇਵਾਲ ਦੇ ਸਰੀਰ ’ਚੋਂ ਮਾਸ ਹੋਇਆ ਖਤਮ : ਸਿਰਫ਼ ਹੱਡੀਆਂ ਹੀ ਬਚੀਆਂ

ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਵੱਡਾ ਜਥਾ ਖਨੌਰੀ ਪਹੁੰਚਿਆ
ਖਨੌਰੀ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ਦੇ 38ਵੇਂ ਦਿਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇੱਹਦ ਖਤਰਨਾਕ ਦੌਰ ਵਿਚੋ ਗੁਜਰ ਰਹੀ ਹੈ। ਇਸ ਮੌਕੇ ਚੈਕਿੰਗ ਕਰਨ ਆਈ ਡਾਕਟਰਾਂ ਦੀ ਟੀਮ ਨੇ ਆਖਿਆ ਕਿ ਡੱਲੇਵਾਲ ਦੇ ਸਰੀਰ ’ਚੋਂ ਮਾਸ ਬਿਲਕੁਲ ਖਤਮ ਹੋ ਗਿਆ ਹੈ। ਸਿਰਫ ਹੱਡੀਆਂ ਹੀ ਬਚੀਆਂ ਹਨ। ਸਥਿਤੀ ਬਹੁਤ ਖਤਰਨਾਕ ਦੌਰ ’ਚੋਂ ਲੰਘ ਰਹੀ ਹੈ।
ਇਸ ਮੌਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਹੋ ਰਹੀ ਮਹਾਪੰਚਾਇਤ ਵਿਚ ਉਹ ਪੂਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਲ। ਇਸ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਹੈ ਕਿ ਸਮੁਚੇ ਕਿਸਾਨ ਵੱਧ ਤੋਂ ਵਧ ਖਨੌਰੀ ਬਾਰਡਰ ਪੁੱਜਣ, ਜਿਥੇ ਜਗਜੀਤ ਸਿੰਘ ਡਲੇਵਾਲ ਆਪਣਾ ਸੰਦੇਸ਼ ਸਮੁੱਚੇ ਕਿਸਾਨਾਂ ਨੂੰ ਦੇਣਗੇ।
ਉਧਰੋ ਚਾਰ ਜਨਵਰੀ ਨੂੰ ਦੇਸ ਭਰ ਤੋਂ ਇਸ ਮਹਾ ਪੰਚਾਇਤ ਵਿਚ ਪਹੁੰਚ ਰਹੇ ਲੱਖਾਂ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਵੱਖ-ਵੱਖ ਕਮੇਟੀਆਂ ਬਣਾ ਕੇ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੇ ਬਿਆਨ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਅਤੇ ਭਾਸ਼ਾ ਦੀ ਮਰਿਆਦਾ ਅਨੁਸਾਰ ਦਿੱਤੇ ਜਾ ਰਹੇ ਹਨ ਅਤੇ ਜਗਜੀਤ ਸਿੰਘ ਡੱਲੇਵਾਲ ਜੀ ਦੀਆ ਦਿੱਲੀ ਭਾਵਨਾ ਅਨੁਸਾਰ ਹੀ ਸਾਰੇ ਬਿਆਨ ਦਿੱਤੇ ਜਾ ਰਹੇ ਹਨ।
ਅੱਜ ਕਰਨਾਟਕ ਅਤੇ ਤਾਮਿਲਨਾਡੂ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਕੁਰਬਰੂ ਸ਼ਾਂਤਾਕੁਮਾਰ ਅਤੇ ਪੀਆਰ ਪੰਡਯਾਨ ਦੀ ਅਗਵਾਈ ’ਚ ਖਨੌਰੀ ਕਿਸਾਨ ਮੋਰਚਾ ਉੱਪਰ ਪਹੁੰਚਿਆ।

ਸਰਵਨ ਪੰਧੇਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ’ਤੇ ਵਰ੍ਹੇ

  • ਤੁਸੀ ਕਿਸਾਨਾਂ ਨੂੰ ਸਬਸਿਡੀਆਂ ਨਹੀਂ ਦਿੱਤੀਆਂ, ਸਗੋ ਉਨ੍ਹਾਂ ਦਾ ਬੇੜਾਗਰਕ ਕੀਤਾ
    ਪਟਿਆਲਾ : ਦੂਸਰੇ ਪਾਸੇ ਅੱਜ ਸ਼ੰਭੂ ਬਾਰਡਰ ਤੋਂ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਸਿਵਰਾਜ ਚੌਹਾਨ ਨੂੰ ਰਗੜੇ ਲਗਾਏ। ਉਨ੍ਹਾਂ ਆਖਿਆ ਕਿ ਸ਼ਿਵਰਾਜ ਚੌਹਾਨ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਕਿਸਾਨਾਂ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਨੂੰ ਕੁਝ ਵੀ ਨਹੀ ਦਿੱਤਾ ਜਾ ਰਿਹਾ ਹੈ।
    ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਤੁਸੀ ਸਬਸਿਡੀਆਂ ਦੇ ਨਾਮ ’ਤੇ ਕਿਸਾਨਾਂ ਤੇ ਲੋਕਾਂ ਨੂੰ ਉਲਝਾ ਰਹੇ ਹੋ। ਉਨ੍ਹਾਂ ਆਖਿਆ ਕਿ ਖਾਦ ਦਾ ਥੈਲਾ ਸਾਢੇ 400 ਤੋਂ ਤੁਹਾਡੀ ਸਰਕਾਰ ਵਿਚ 1800 ਰੁਪਏ ਪਹੁੰਚ ਗਿਆ ਕਿ ਇਹ ਸਬਸਿਡੀਆਂ ਹਨ। ਤੁਸੀ ਯੂਰੀਆ ਦਾ ਥੈਲਾ 50 ਕਿਲੋ ਤੋਂ 45 ਕਿਲੋ ਕਰ ਦਿੱਤਾ ਕਿ ਇਹ ਸਬਸਿਡੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਬਸਿਡੀਆਂ ਦੇਣ ਦੀ ਥਾਂ ਖਤਮ ਕਰ ਰਹੀ ਹੈ ਤੇ ਕੁੱਝ ਦੇਸ਼ ਦੇ ਅਮੀਰ ਲੋਕਾਂ ਨੂੰ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਨੂੰ ਮਾਰ ਰਹੀ ਹੈ।
    ਉਨ੍ਹਾਂ ਆਖਿਆ ਕਿ ਚਾਰ ਜਨਵਰੀ ਨੂੰ ਖਨੌਰੀ ਬਾਰਡਰ ’ਤੇ ਜਿਥੇ ਬਹੁਤ ਹੀ ਵੱਡੀ ਮਹਾ ਪੰਚਾਇਤ ਹੋਵੇਗੀ, ਉਥੇ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ।

Leave a Reply

Your email address will not be published. Required fields are marked *