ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5699 ਵੋਟਾਂ ਨਾਲ ਜੇਤੂ

ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ ਨੂੰ 53405, ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 6505 ਵੋਟਾਂ ਪਈ

ਗੁਰਦਾਸੁਪਰ : ਡਿਪਟੀ ਕਮਿਸ਼ਨਰ ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਅੱਜ ਨਤੀਜਿਆਂ ਦੀ ਸਮੁੱਚੀ ਪ੍ਰਕਿਰਿਆਂ ਆਮਨ-ਸ਼ਾਂਤੀ ਨਾਲ ਸਫਲਤਾਪੂਰਵਕ ਨੇਪਰੇ ਚੜ੍ਹੀ ਹੈ।
ਉਨ੍ਹਾਂ ਸਮੁੱਚੇ ਪੋਲਿੰਗ ਸਟਾਫ, ਸਿਵਲ ਅਤੇ ਪੁਲਸ ਅਧਿਕਾਰੀ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮਦੀਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ ਹਨ ਅਤੇ ਉਨ੍ਹਾਂ ਨੇ 5699 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ।
‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ 59104 ਵੋਟਾਂ ਪਈਆਂ। ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53405, ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ 6505, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮਦੀਵਾਰ ਲਵਪ੍ਰੀਤ ਸਿੰਘ ਤੂਫਾਨ ਨੂੰ 2358 ਵੋਟਾਂ ਪਈਆਂ ਅਤੇ ਸਤਨਾਮ ਸਿੰਘ ਨੂੰ 197, ਸੰਤ ਸੇਵਕ ਨੂੰ 283, ਜਤਿੰਦਰ ਕੌਰ ਰੰਧਾਵਾ ਨੂੰ 161, ਨਵਪ੍ਰੀਤ ਸਿੰਘ ਨੂੰ 284, ਪਾਲਾ ਸਿੰਘ ਨੂੰ 124, ਰਣਜੀਤ ਸਿੰਘ ਨੂੰ 462, ਆਯੂਬ ਮਸੀਹ ਨੂੰ 214 (ਸਾਰੇ ਆਜ਼ਾਦ ਉਮੀਦਵਾਰ) ਅਤੇ ਨੋਟਾ ਨੂੰ 875 ਵੋਟਾਂ ਪਈਆ।

Leave a Reply

Your email address will not be published. Required fields are marked *