ਮੋਗਾ : ਹਲਕਾ ਧਰਮਕੋਟ ਦੇ ਨੇੜਲੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਇਕ ਡੇਢ ਸਾਲਾ ਬੱਚੀ ਦੀ ਪਾਣੀ ਵਾਲੀ ਬਾਲਟੀ ਵਿਚ ਡੁੱਬ ਕੇ ਮੌਤ ਹੋ ਗਈ।
ਬੱਚੀ ਤਕਦੀਰ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਬੱਚੀ ਨੂੰ ਨਹਾਉਣ ਲੱਗਿਆ ਸੀ। ਇਸ ਲਈ ਉਸ ਨੇ ਪਾਣੀ ਦੀ ਬਾਲਟੀ ਭਰੀ ਸੀ। ਇਸ ਮਗਰੋਂ ਉਹ ਕੱਪੜੇ ਲੈਣ ਲਈ ਅੰਦਰ ਚਲਿਆ ਗਿਆ ਪਰ ਜਦੋਂ ਉਹ ਕੱਪੜੇ ਲੈ ਕੇ ਆਇਆ ਤਾਂ ਵੇਖਿਆ ਕਿ ਬੱਚੀ ਬਾਲਟੀ ਵਿਚ ਮੂਧੀ ਪਈ ਹੋਈ ਸੀ। ਇਹ ਵੇਖ ਕੇ ਉਸ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਸ ਨੇ ਤੇਜ਼ੀ ਨਾਲ ਜਾ ਕੇ ਬੱਚੀ ਨੂੰ ਚੁੱਕਿਆ ਪਰ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਇਸ ਮੌਕੇ ਮਾਸੂਮ ਧੀ ਦੀ ਮੌਤ ਨਾਲ ਨਾ ਸਿਰਫ਼ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਸਗੋਂ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ।