ਡੀ. ਸੀ. ਸਾਕਸ਼ੀ ਸਾਹਨੀ ਨੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

14 ਮਾਰਚ ਤੋਂ ਰਣਜੀਤ ਐਵੀਨਿਊ ਦੇ ਦੁਸ਼ਹਿਰਾ ਮੈਦਾਨ ’ਚ ਲੱਗੇਗਾ 10 ਰੋਜ਼ਾ ਸਰਸ ਮੇਲਾ
ਅੰਮ੍ਰਿਤਸਰ – : ਦੇਸ਼ ਭਰ ਦੇ ਕਲਾਕਾਰਾਂ ਨੂੰ ਮੰਚ ਦੇਣ ਦੇ ਯਤਨਾਂ ਤਹਿਤ ਅੰਮ੍ਰਿਤਸਰ ਵਿਚ 14 ਤੋਂ 23 ਮਾਰਚ ਤੱਕ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਣਜੀਤ ਐਵੀਨਿਊ ਦੇ ਦੁਸ਼ਹਿਰਾ ਮੈਦਾਨ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੀਟਿੰਗ ਕਰ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਰਕੇ ਵਿਭਾਗ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਮੇਲੇ ਵਿਚ ਟੈਟੇਜ, ਲਾਈਟ, ਸਾਊਡ ਆਦਿ ਦੇ ਟੈਡਰ ਹੋ ਚੁੱਕੇ ਹਨ। ਇਸ ਮੇਲੇ ਵਿਚ ਦੇਸ਼ ਭਰ ਤੋਂ ਹੱਥ ਕਿਰਤਾਂ ਬਣਾਉਣ ਵਾਲੇ ਕਲਾਕਾਰਾਂ ਅਤੇ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਮੇਲਾ ਰਣਜੀਤ ਐਵਨਿਊ ਦੇ ਦੁਸ਼ਹਿਰਾ ਮੈਦਾਨ ਵਿੱਚ ਲਗਾਇਆ ਜਾਵੇਗਾ। ਹੁਣ ਤੱਕ 200 ਸਟਾਲ ਪੰਜਾਬ ਤੋਂ ਬਾਹਰਲੇ ਰਾਜਾਂ ਤੋਂ ਆ ਰਹੇ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਕਲਾਕਾਰਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ, ਜਿਸ ਵਿੱਚ ਜੰਡਿਆਲਾ ਗੁਰੂ ਦੇ ਭਾਂਡੇ ਬਣਾਉਣ ਵਾਲੇ ਠਠਿਆਰ ਅਤੇ ਅੰਮ੍ਰਿਤਸਰ ਦੀ ਸ਼ਤਰੰਜ ਨੂੰ ਵੀ ਯੋਗ ਸਥਾਨ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਹੱਥ ਕਿਰਤਾਂ ਅਤੇ ਸਮਾਨ ਲੋਕਾਂ ਦੇ ਖਰੀਦਣ ਲਈ ਪ੍ਰਦਰਸ਼ਿਤ ਕੀਤੇ ਜਾਣਗੇ। ਅੰਮ੍ਰਿਤਸਰ ਦੇ ਰਵਾਇਤੀ ਖਾਣਿਆਂ ਦਾ ਫੂਡ ਸਟਾਲ ਮੇਲੀਆਂ ਲਈ ਵਿਸ਼ੇਸ਼ ਆਕਰਸ਼ਣ ਹੋਵੇਗਾ। ਅੰਮ੍ਰਿਤਸਰ ਜੋ ਕੇ ਸੈਲਾਨੀਆਂ ਦਾ ਗੜ ਹੈ, ਵਿੱਚ ਸਰਸ ਮੇਲਾ ਦਾ ਹੋਣਾ ਟੂਰਿਜ਼ਮ ਇੰਡਸਟਰੀ ਨੂੰ ਹੋਰ ਪ੍ਰਫੁਲਿਤ ਕਰੇਗਾ।
ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅੰਮ੍ਰਿਤਸਰ ਵਿੱਚ ਇਹ ਮੇਲਾ ਹਰ ਸਾਲ ਕਰਵਾਇਆ ਜਾਵੇ। ਇਸ ਵਿੱਚ ਰੋਜ਼ਾਨਾ ਸ਼ਾਮ ਨੂੰ ਪੰਜਾਬੀ ਕਲਾਕਾਰਾਂ ਦੀ ਸਟੇਜ ਲੱਗੀ, ਜਿਸ ਵਿੱਚ ਨਾਮਵਰ ਪੰਜਾਬੀ ਗਾਇਕ ਹਰਭਜਨ ਮਾਨ, ਗੁਰਲੇਜ ਅਖਤਰ, ਨਿਰਵੈਰ ਪੰਨੂ ਅਤੇ ਹੋਰ ਵੱਡੇ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। ਮੇਲੇ ਵਿੱਚ ਰਵਾਇਤੀ ਪੋਸ਼ਾਕ ਪਾ ਕੇ ਆਉਣ ਵਾਲੇ ਮੇਲੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਸਕੱਤਰ ਰੈਡ ਕਰਾਸ ਸੈਮਸਨ ਮਸੀਹ, ਸਹਾਇਕ ਫੂਡ ਕਮਿਸ਼ਨਰ ਰਜਿੰਦਰ ਕੁਮਾਰ, ਇੰਜ਼. ਪੀ. ਸੀ. ਪੀ. ਸੀ. ਐੱਲ ਮਨੋਹਰ ਸਿੰਘ, ਏ. ਪੀ. ਓ ਹਰਸਿਮਰਨ ਕੋਰ, ਨੋਡਲ ਅਫਸਰ ਸਪੋਰਟਸ ਆਸੂ ਵਿਸ਼ਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *