ਫਰੀਦਕੋਟ ਵਿਚ ਡਿਊਟੀ ਉਤੇ ਤਾਇਨਾਤ ਹੌਲਦਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਤੋਂ ਪੀਸੀਆਰ ਡਿਊਟੀ ਉਤੇ ਤਾਇਨਾਤ ਹੌਲਦਾਰ ਬਲਤੇਜ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ।
ਬਲਤੇਜ ਸਿੰਘ ਫਰੀਦਕੋਟ ਜਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫਰੀਦਕੋਟ ਵਿਚ ਪੀਸੀਆਰ ਪਾਰਟੀ ਵਿਚ ਹੌਲਦਾਰ ਵਜੋਂ ਤਾਇਨਾਤ ਸੀ।
