ਡਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਪੰਜਾਬ ਦੀ ਸਮੁੱਚੀ ਕੈਬਨਿਟ ਨੇ ਕੀਤੀ ਅਪੀਲ

  • ਸਾਨੂੰ ਸਰਵ ਪਾਰਟੀ ਮੀਟਿੰਗ ਬੁਲਾਉਣ ਵਿਚ ਕੋਈ ਇਤਰਾਜ ਨਹੀ
  • ਜਾਣਬੁੱਝ ਕੇ ਪੰਜਾਬ ਤੇ ਪੰਜਾਬਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਬਰਬਾਦੀ ਦੇ ਰਸਤੇ ਭੇਜ ਰਹੀ : ਅਮਨ ਅਰੋੜਾ
    ਪਟਿਆਲਾ : ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ 30ਵੇ ਦਿਨ ਵਿਚ ਬੇਹਦ ਚਿੰਤਾਜਨਕ ਹਾਲਤ ਵਿਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਨੂੰ ਅੱਜ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜਾਂ ਦੀ ਅਗਵਾਈ ਵਿਚ ਸਮੁਚੀ ਕੈਬਨਿਟ ਨੇ ਖਨੌਰੀ ਬਾਰਡਰ ‘ਤੇ ਪਹੁੰਚ ਕੇ ਉਨ੍ਹਾਂ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਡਾਕਟਰੀ ਇਲਾਜ ਵੀ ਤੁਰੰਤ ਲੈਣ ਤਾਂ ਜੋ ਕੇਂਦਰ ਦੇ ਨਾਲ ਲੜਾਈ ਲੜੀ ਜਾ ਸਕੇ।
  • ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਰਿੰਦਰ ਗੋਇਲ, ਗੁਰਮੀਤ ਸਿੰਘ ਖੁਡੀਆਂ, ਲਾਲਜੀਤ ਭੁਲਰ, ਕੁਲਦੀਪ ਸਿੰਘ ਧਾਲੀਵਾਲ, ਸੈਰੀ ਕਲਸੀ ਵਰਕਿੰਗ ਪ੍ਰੈਜੀਡੈਂਟ ਸਣੇ ਸਮੁਚੇ ਵਜੀਰ ਮੌਜੂਦ ਰਹੇ।
    ਅਮਨ ਅਰੋੜਾ ਨੇ ਕਿਹਾ ਕਿ ਅੱਜ ਸਾਨੂੰ ਸਮੁਚੀ ਕੈਬਨਿਟ ਵਲੋ ਡਲੇਵਾਲ ਸਾਹਿਬ ਨੂੰ ਅਪੀਲ ਕਰਨ ਆਏ ਹਾਂ ਕਿ ਉਹ ਕਿਸਾਂਨਾਂ ਦੀ ਜੰਗ ਨੂੰ ਜਿਤਣ ਦੇ ਲਈ ਪਹਿਲਾਂ ਖੁਦ ਸਿਹਤਮੰਦ ਹੋਣ ਅਤੇ ਆਪਣਾ ਮਰਨ ਵਰਤ ਖੋਲਣ ਅਤੇ ਡਾਕਟਰੀ ਇਲਾਜ ਕਰਵਾਉਣ ਤਾਂ ਜੋ ਕਿਸਾਨਾਂ ਦੀ ਮੰਗਾਂ ਨੂੰ ਅਤੇ ਮਜਬੂਤ ਸੰਘਰਸ਼ ਕਰਕੇ ਕੇਂਦਰ ਸਰਕਾਰ ਤੋਂ ਮਨਵਾਇਆ ਜਾ ਸਕੇ।
  • ਇਸ ਮੌਕੇ ਉਨ੍ਹਾ ਕਿਹਾ ਕਿ ਸਾਨੂੰ ਸਰਵ ਪਾਰਟੀ ਮੀਟਿੰਗ ਬੁਲਾਉਣ ਵਿਚ ਕੋਈ ਇਤਰਾਜ ਨਹੀ ਹੈ ਪਰ ਉਥੇ ਕਿਸ ਪਾਰਟੀ ਦਾ ਕਿ ਸਟੈਂਡ ਹੋਵੇਗਾ, ਇਹ ਸਾਰਿਆਂਨੂੰ ਪਤਾ ਹੈ।
  • ਉਨ੍ਹਾਂ ਕਿਹਾ ਕਿ ਕੇਂਦਰ ਦੇ ਨਾਲ ਪਹਿਲਾਂ ਹੀ ਸਾਡੇ ਮੁਖ ਮੰਤਰੀ ਭਗਵੰਤ ਮਾਨ ਸੰਪਰਕ ਵਿਚ ਹਨ ਅਤੇ ਅਸੀ ਪੰਜਾਬ ਸਰਕਾਰ ਵਲੋ ਜੋ ਵੀ ਕਿਸਾਂਨਾਂ ਦੇ ਲਈ ਹੋ ਸਕਦਾ ਹੈ, ਉਹ ਕਰਾਂਗੇ। ਕਿਸਾਨਾਂ ਨੂੰ ਪੰਜਾਬ ਸਰਕਾਰ ਤੋਂ ਜਰਾ ਵੀ ਘਬਰਾਉਣ ਦੀ ਜਰੂਰਤ ਨਹੀ। ਅਸੀ ਡਟਕੇ ਕਿਸਾਨਾਂ ਦੇਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿਜਾਣਬੁਝ ਕੇ ਕਿਸਾਨਾ ਨੂੰ ਕੇਂਦਰ ਸਰਕਾਰ ਜਲੀਲ ਕਰ ਰਹੀ ਹੈ।
  • ਡਲੇਵਾਲ ਦਾ ਬਲੱਡ ਪ੍ਰੈਸ਼ਰ 100/70 ਰਹਿਣ ਕਾਰਨ ਵਧੀ ਚਿੰਤਾਂ
  • ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 30ਵੇਂ ਦਿਨ ਵੀ ਜਾਰੀ ਰਿਹਾ। ਅੱਜ ਡਾਕਟਰਾਂ ਨੇ ਜਗਜੀਤ ਸਿੰਘ ਡਲੇਵਾਲ ਦਾ ਚੈਕਅਪ ਕਰਨ ਤੋਂ ਬਾਅਦ ਦੱਸਿਆ ਕਿ ਡੱਲੇਵਾਲ ਜੀ ਦਾ ਬਲੱਡ ਪ੍ਰੈਸ਼ਰ ਹੁਣ ਆਮ 100/70 ਰਹਿੰਦਾ ਹੈ ਜੋ ਪਹਿਲਾਂ ਆਮ 130/95 ਰਹਿੰਦਾ ਸੀ ਜੋ ਕਿ ਬਹੁਤ ਚਿੰਤਾਜਨਕ ਗੱਲ ਹੈ।
  • ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਕਿਸਾਨ ਜਾਣਦੇ ਹਨ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੇ ਪਿੱਛਲੇ 30 ਦਿਨਾਂ ਤੋਂ ਕੁੱਝ ਨਹੀ ਖਾਧਾ ਹੈ ਅਤੇ ਪਾਣੀ ਤੋਂ ਇਲਾਵਾ ਕੁੱਝ ਵੀ ਨਹੀ ਪੀਤਾ ਪਰ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਇਸ ਲਈ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੀਟੋਨ ਬਾਡੀ ਟੈਸਟ ਸਮੇਤ ਸਾਰੇ ਟੈਸਟ ਸਰਕਾਰੀ ਡਾਕਟਰਾਂ ਤੋਂ ਵੀ ਕਰਵਾਏ ਜਾਣ ਅਤੇ ਉਨ੍ਹਾਂ ਟੈਸਟਾ ਦੀ ਰਿਪੋਰਟ ਦੇਸ਼ ਦੇ ਅੱਗੇ ਜਨਤਕ ਕੀਤੀ ਜਾਵੇ।
  • ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸੰਕੇਤਿਕ ਭੁੱਖ ਹੜਤਾਲ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੁੱਝ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਅਸੀਂ ਐਮ.ਐਸ.ਪੀ. ਉੱਪਰ 24 ਫਸਲਾਂ ਦੀ ਖਰੀਦ ਦੀ ਗਾਰੰਟੀ ਦੇਣ ਦਾ ਫੈਸਲਾ ਲੈ ਰਹੇ ਹਾਂ।
  • ਇਸ ਲਈ ਅਸੀਂ ਦੋਵੇਂ ਮੋਰਚਿਆਂ ਦੇ ਆਗੂ ਹਰਿਆਣਾ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਕੋਈ ਵੀ ਰਾਜ ਇਸ ‘ਤੇ ਸਰਕਾਰ ਆਪਣੇ ਬਲਬੂਤੇ ਐਮ.ਐਸ.ਪੀ. ਉੱਪਰ ਫਸਲਾਂ ਖਰੀਦਣ ਕਰਨ ਲਈ ਆਪਣੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਰ ਸਕਦੀ ਹੈ।

Leave a Reply

Your email address will not be published. Required fields are marked *