10ਵੀਂ ਜਮਾਤ ਪੇਪਰ ਦੇਣ ਜਾ ਰਹੀਆਂ ਸੀ ਸੈਂਟਰ, 11 ਵਿਦਿਆਰਥਣਾਂ ਜ਼ਖਮੀ
ਉਤਰ ਪ੍ਰਦੇਸ਼ ਵਿਚ ਤਿੰਨ ਵਿਦਿਆਰਥਣਾਂ ਦੀ ਮਹਾਰਾਜਗੰਜ ਜ਼ਿਲ੍ਹੇ ਵਿਚ ਅੱਜ ਸਵੇਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ, ਤਿੰਨੋਂ ਵਿਦਿਆਰਥਣਾਂ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਬੈਠਣ ਲਈ ਬੋਲੈਰੋ ਵਿਚ ਸਵਾਰ ਹੋ ਕੇ ਸੈਂਟਰ ਜਾ ਰਹੀਆਂ ਸਨ।
ਬੋਲੈਰੋ ਪਲਟਣ ਕਾਰਨ 11 ਵਿਦਿਆਰਥਣਾਂ ਗੰਭੀਰ ਜ਼ਖ਼ਮੀ ਹੋ ਗਈਆਂ, ਹਾਦਸੇ ਤੋਂ ਬਾਅਦ ਚੀਕਾਂ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਪਿੰਡ ਸਿਕੰਦਰਜੀਤਪੁਰ ਨੇੜੇ ਬੋਲੈਰੋ ਦਾ ਪਹੀਆ ਅਚਾਨਕ ਫਟ ਗਿਆ। ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਵਿਚ ਪੁਰੰਦਰਪੁਰ ਥਾਣਾ ਖੇਤਰ ਦੇ ਸਮਰਧੀਰਾ, ਵਿਸ਼ੂਨਪੁਰ, ਕਰਮਾਹਾ ਬੁਜ਼ੁਰਗ ਅਤੇ ਕਰਮਾਹਾ ਪਿੰਡਾਂ ਦੀਆਂ 14 ਵਿਦਿਆਰਥਣਾਂ ਯੂਪੀ ਬੋਰਡ ਹਾਈ ਸਕੂਲ ਦੀ ਪ੍ਰੀਖਿਆ ਦੇਣ ਜਾ ਰਹੀਆਂ ਸਨ। ਇਨ੍ਹਾਂ ਦੀ ਪ੍ਰੀਖਿਆ ਮਹੇਸ਼ ਰਾਮ ਅਸ਼ੋਕ ਕੁਮਾਰ ਗਰਲਜ਼ ਇੰਟਰ ਕਾਲਜ, ਢਾਣੀ ਬਾਜ਼ਾਰ ਵਿਖੇ ਹੋ ਰਹੀ ਹੈ।
