ਯਾਤਰੀਆਂ ਦੇ ਸਾਮਾਨ ਕੀਤੀ ਚੈਕਿੰਗ
ਪਟਿਆਲਾ :- ਡਾਇਰੈਕਟਰ ਜਨਰਲ ਪੁਲਸ ਰੇਲਵੇਜ਼ ਪੰਜਾਬ ਅਤੇ ਸਹਾਇਕ ਇੰਸਪੈਕਟਰ ਜਨਰਲ ਗੌਰਮਿੰਟ ਰੇਲਵੇ ਪੁਲਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਜੀ. ਆਰ. ਪੀ. ਪਟਿਆਲਾ ਦੀ ਪੁਲਸ ਵੱਲੋਂ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਜੀ. ਆਰ. ਪੀ. ਪਟਿਆਲਾ ਅਗਵਾਈ ਹੇਠ ਰੇਲਵੇ ਯਾਰਡ ਰੇਲਵੇ ਸਟੇਸ਼ਨ ਪਟਿਆਲਾ ਵਿਖੇ ਸਰਚ ਆਪ੍ਰੇਸ਼ਨ ਚਲਾ ਕੇ ਚੈਕਿੰਗ ਕੀਤੀ ਗਈ।
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦਾ ਸਾਮਾਨ ਚੈੱਕ ਕਰ ਕੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇਕਰ ਕਿਸੇ ਵੀ ਪ੍ਰਕਾਰ ਦਾ ਕੋਈ ਲਾਵਾਰਿਸ ਸਾਮਾਨ ਪਿਆ ਮਿਲਦਾ ਹੈ ਤਾਂ ਉਸ ਸਬੰਧੀ ਜੀ. ਆਰ. ਪੀ./ਆਰ. ਪੀ. ਐੱਫ. ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਚੈਕਿੰਗ ਦੌਰਾਨ ਰੇਲਵੇ ਸਟੇਸ਼ਨ ਪਟਿਆਲਾ ’ਤੇ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਜੀ. ਆਰ. ਪੀ. ਅਧਿਕਾਰੀਆਂ ਨੇ ਦੱਸਿਆ ਕਿ ਉਹ ਲਗਾਤਾਰ ਅਜਿਹੀ ਚੈਕਿੰਗ ਜਾਰੀ ਰੱਖਣਗੇ ਤਾਂ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।
