ਜਸਵੀਰ ਸਿੰਘ ਗੜ੍ਹੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਣੇ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਵਿਭਾਗ ਵਲੋਂ ਜਾਰੀ ਪੱਤਰ ਤਹਿਤ ਜਸਵੀਰ ਸਿੰਘ ਗੜ੍ਹੀ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ। ਦਿੱਲੀ ਚੋਣਾਂ ਵਿੱਚ ਲਗਾਤਾਰ ਸੀਮਾਪੁਰੀ ਵਿਧਾਨ ਵਿੱਚ ਇੱਕ ਮਹੀਨਾ ਵਲੰਟੀਅਰ ਤੌਰ ਤੇ ਗਲੀ ਗਲੀ ਘਰ ਘਰ ਘੁੰਮਕੇ ਪਾਰਟੀ ਦਾ ਪਰਚਾਰ ਕੀਤਾ ਸੀ, ਜਿਸ ਤੇ ਨਤੀਜ਼ੇ ਵਜੋਂ ਆਮ ਆਦਮੀ ਪਾਰਟੀ ਨੇ ਸੀਮਾਪੁਰੀ ਵਿਧਾਨ ਵਿੱਚ ਜਿੱਤੀ।

ਇਹ ਵੀ ਜਿਕਰਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਪੰਜਾਬ ਦੇ ਦਲਿਤ ਸਮਾਜ ਦੇ ਪਰਮੁੱਖ ਚੇਹਰੇ ਹਨ, ਜੋਕਿ ਪਿਛਲੇ 6ਸਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਰਹੇ ਅਤੇ ਬਸਪਾ ਨੂੰ ਪੰਜਾਬ ਵਿੱਚ ਬੁਲੰਦੀਆਂ ਤੇ ਪਹੁੰਚਾਇਆ, ਜਿਸ ਸਦਕਾ 25ਸਾਲ ਬਾਅਦ ਬਸਪਾ ਦਾ ਨਵਾਂਸ਼ਹਿਰ ਤੋਂ ਵਿਧਾਇਕ ਜਿੱਤਿਆ ਸੀ।

ਜਸਵੀਰ ਸਿੰਘ ਗੜ੍ਹੀ ਪੰਜਾਬ ਵਿੱਚ ਗਰੀਬ ਤੇ ਦਲਿਤਾਂ ਤੇ ਹੋਣ ਵਾਲੇ ਧੱਕੇ ਖਿਲਾਫ ਖੜ੍ਹੇ ਹੋਣ ਲਈ ਪ੍ਰਸਿੱਧ ਹਨ।

Leave a Reply

Your email address will not be published. Required fields are marked *