ਗੁਰਮੀਤ ਸਿੰਘ ਜਲੰਧਰ ਦਿਹਾਤੀ ਦੇ ਹੋਣਗੇ ਨਵੇਂ ਐੱਸ. ਐੱਸ. ਪੀ.
ਜਲੰਧਰ: ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦਾ ਤਬਾਦਲਾ ਹੋ ਗਿਆ ਹੈ। ਹੁਣ ਗੁਰਮੀਤ ਸਿੰਘ ਜਲੰਧਰ ਦਿਹਾਤੀ ਦੇ ਨਵੇਂ ਐੱਸ. ਐੱਸ. ਪੀ. ਹੋਣਗੇ। ਗੁਰਮੀਤ ਸਿੰਘ ਨੂੰ ਫਿਰੋਜ਼ਪੁਰ ਵਿਜੀਲੈਂਸ ਐੱਸ. ਐੱਸ. ਪੀ. ਵਜੋਂ ਤਾਇਨਾਤ ਕੀਤਾ ਗਿਆ ਸੀ। ਉਥੇ ਹੀ ਹਰਕਮਲਪ੍ਰੀਤ ਸਿੰਘ ਖੱਖ ਲਈ ਨਵੀਂ ਨਿਯੁਕਤੀ ਦੇ ਆਰਡਰ ਜਲਦ ਹੀ ਜਾਰੀ ਹੋਣਗੇ।
