ਜਬਰ-ਜ਼ਨਾਹ ਦੇ ਮਾਮਲੇ ’ਚ ਨਾਮਜ਼ਦ ਪਾਸਟਰ ਨੇ ਅਦਾਲਤ ’ਚ ਕੀਤਾ ਸਰੰਡਰ

ਪੁਲਸ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ, ਕਾਫੀ ਸਮੇਂ ਤੋਂ ਸੀ ਭਗੌੜਾ

ਗੁਰਦਾਸਪੁਰ :- ਜਬਰ-ਜ਼ਨਾਹ ਦੇ ਮਾਮਲੇ ਵਿਚ ਨਾਮਜ਼ਦ ਪਾਸਟਰ ਜਸ਼ਨ ਗਿੱਲ ਨੇ ਅਦਾਲਤ ਵਿਚ ਸਰੰਡਰ ਕਰ ਦਿੱਤਾ ਹੈ। ਇਹ ਮਾਮਲਾ 2023 ਦਾ ਹੈ, ਜਿਸ ਵਿਚ ਅਦਾਲਤ ਨੂੰ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਪੁਲਸ ਵੱਲੋਂ ਬੀਤੇ ਕੱਲ੍ਹ ਪਾਸਟਰ ਦੀ ਭੈਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋ ਦਿਨ ਪਹਿਲਾਂ ਪਾਸਟਰ ਦੇ ਭਰਾ ਨੂੰ ਵੀ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਪਾਸਟਰ ਖ਼ੁਦ ਹੀ ਸਰੰਡਰ ਕਰਨ ਲਈ ਅਦਾਲਤ ਪਹੁੰਚ ਗਿਆ।
ਪੀੜਤਾ ਦੇ ਪਿਤਾ ਮੁਤਾਬਕ ਉਸ ਦੀ ਧੀ ਉਕਤ ਘਟਨਾ ਸਮੇਂ ਬੀ. ਸੀ. ਏ. ਦੀ ਵਿਦਿਆਰਥਣ ਸੀ ਤੇ ਆਪਣੇ ਪਰਿਵਾਰ ਨਾਲ ਚਰਚ ਜਾਂਦੀ ਸੀ। ਜਸ਼ਨ ਗਿੱਲ ਨੇ ਉਸ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਫਿਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਖੋਖਰ ਪਿੰਡ ਦੀ ਇਕ ਨਰਸ ਤੋਂ ਗੈਰ-ਕਾਨੂੰਨੀ ਤੇ ਲਾਪਰਵਾਹੀ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ।

ਇਹ ਗਰਭਪਾਤ ਇਕ ਗੈਰ-ਕਾਨੂੰਨੀ ਕੇਂਦਰ ’ਚ ਕੀਤਾ ਗਿਆ ਸੀ। ਗਰਭਪਾਤ ਇੰਨੀ ਲਾਪਰਵਾਹੀ ਨਾਲ ਕੀਤਾ ਗਿਆ ਕਿ ਧੀ ਨੂੰ ਇਨਫੈਕਸ਼ਨ ਹੋ ਗਈ। ਉਸ ਦੇ ਪੇਟ ਵਿਚ ਬਹੁਤ ਦਰਦ ਸੀ ਤੇ ਉਸਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਦੋਂ ਅਲਟਰਾਸਾਊਂਡ ਕੀਤਾ ਗਿਆ ਤਾਂ ਗਰਭਪਾਤ ਦਾ ਪਤਾ ਲੱਗ ਸਕਿਆ। ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੀੜਤ ਦੇ ਪਿਤਾ ਨੇ ਹੁਣ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰ ਕੇ ਪੁਲਿਸ ਦੇ ਕੰਮ ’ਤੇ ਇਹ ਕਿ ਕੇ ਸਵਾਲ ਚੁੱਕੇ ਸਨ ਕਿ ਇਹ ਘਟਨਾ 2023 ਦੀ ਹੈ ਪਰ ਪੁਲਿਸ ਨੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਹ ਖੁੱਲ੍ਹੇਆਮ ਘੁੰਮ ਰਿਹਾ ਹੈ। ਪੀੜਤ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨੇ ਪਿੰਡ ਵੀ ਛੱਡ ਦਿੱਤਾ ਹੈ।
ਉਸ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਹਾਈਕੋਰਟ ਦਾ ਰੁਖ ਕੀਤਾ ਸੀ। ਇਸ ਤੋਂ ਬਾਅਦ ਮਾਮਲਾ ਹਾਈਲਾਈਟ ਹੋਇਆ ਅਤੇ ਪੁਲਿਸ ਨੇ ਜਦੋ ਪਾਸਟਰ ਦੇ ਭਰਾ ਅਤੇ ਭੈਣ ਨੂੰ ਗ੍ਰਿਫਤਾਰ ਕੀਤਾ ਤਾਂ ਨਾਮਜ਼ਦ ਪਾਸਟਰ ਨੇ ਅੱਜ ਖੁਦ ਸਰੈਂਡਰ ਕਰ ਦਿੱਤਾ ਹੈ, ਜਿਸ ਦਾ ਅਦਾਲਤ ਨੇ 5 ਦਿਨ ਦਾ ਰਿਮਾਂਡ ਦਿੱਤਾ ਹੈ।
9ਜੀਡੀਪੀਜੀਤ34
ਪਾਸਟਰ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੀ ਪੁਲਸ। (ਜੀਤ)

Leave a Reply

Your email address will not be published. Required fields are marked *