ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਦਿਗਵਿਜੇ ਚੌਟਾਲਾ ਨੇ ਡੱਲੇਵਾਲ ਨੂੰ ਸਮਰਥਨ ਦਿੱਤਾ
ਗਾਇਕ ਬੱਬੂ ਮਾਨ ਵੀ ਡੱਲੇਵਾਲ ਦੀ ਹਮਾਇਤ ’ਚ ਪੁੱਜੇ
ਖਨੌਰੀ-ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਹਾਲਾਤ ਬੇੱਹਦ ਚਿੰਤਾਜਨਕ ਹਨ। ਉਨ੍ਹਾਂ ਦਾ ਬਲੱਡ ਪ੍ਰੈੱਸਰ 77/44 ’ਤੇ ਆ ਗਿਆ ਹੈ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੀ ਅਣਹੋਣੀ ਹੋ ਸਕਦੀ ਹੈ। ਦੂਸਰੇ ਪਾਸੇ ਅੱਜ ਫਿਰ ਡੱਲੇਵਾਲ ਨੇ ਆਪਣੇ ਸੰਦੇਸ਼ ਵਿਚ ਸਮੁੱਚੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 4 ਜਨਵਰੀ ਨੂੰ ਖਨੌਰੀ ਬਾਰਡਰ ’ਤੇ ਹੋ ਰਹੀ ਮਹਾ ਪੰਚਾਇਤ ਵਿਚ ਪਹੁੰਚਣ ਤਾਂ ਜੋ ਕਿਸਾਨਾਂ ਨੂੰ ਮਹੱਤਵਪੂਰਨ ਸੰਦੇਸ਼ ਦੇ ਸਕਣ।
ਇਸ ਮੌਕੇ ਡੱਲੇਵਾਲ ਨੇ ਕਿਹਾ ਕਿ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ 44 ਸਾਲਾਂ ਵਿਚ ਕਿਸਾਨਾਂ ਦੀ ਸੇਵਾ ਕੀਤੀ ਹੈ, ਇਸ ਲਈ ਉਹ 4 ਜਨਵਰੀ ਨੂੰ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਹਨ। ਦੂਸਰੇ ਪਾਸੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਡਾ ਅੰਦੋਲਨ ਜਦੋਂ ਤੱਕ ਕੇਂਦਰ ਸਰਕਾਰ ਮੰਗਾਂ ਨਹੀਂ ਮੰਨਦੀ, ਜਾਰੀ ਰਹੇਗਾ।

ਅੱਜ ਅੱਜ ਉਤਰ ਪ੍ਰਦੇਸ਼ ਅਤੇ ਲਖੀਮਪੁਰ ਖੀਰੀ ਅਤੇ ਧੋਰਹਰਾ ਤੋਂ ਲੋਕ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਆਨੰਦ ਭਦੋਰਿਆ ਅਤੇ ਉਤਕਰਸ ਸ਼ਰਮਾ ਜਗਜੀਤ ਸਿੰਘ ਡੱਲੇਵਾਲ ਕੋਲ ਪੁੱਜੇ ਅਤੇ ਉਨ੍ਹਾ ਨੇ ਸਮਾਜਵਾਦੀ ਪਾਰਟੀ ਵੱਲੋਂ ਸਮਰਥਨ ਦੀ ਚਿੱਠੀ ਸੌਂਪੀ। ਇਸ ਤੋਂ ਬਿਨਾ ਹਰਿਆਣਾ ਜੇ. ਜੇ. ਪੀ. ਪਾਰਟੀ ਦੇ ਨੇਤਾ ਦਿਗਵਿਜੇ ਚੌਟਾਲਾ ਵੀ ਸਾਥੀਆਂ ਨਾਲ ਡੱਲੇਵਾਲ ਦੇ ਕੋਲ ਪੁੱਜੇ ਅਤੇ ਆਪਣੀ ਹਮਾਇਤ ਦਾ ਐਲਾਨ ਕੀਤਾ।
ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਵੀ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿਚ ਖਨੌਰੀ ਬਾਰਡਰ ਪੁੱਜੇ। ਉਨ੍ਹਾ ਕਿਹਾ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਨੂੰ ਤੁਰੰਤ ਮੰਨਣਾ ਚਾਹੀਦਾ। ਬੱਬੂ ਮਾਨ ਨੇ ਕਿਹਾ ਿਕ ਸਹਿਮਤ ਅਧੀਨ ਮਰਨ ਵਰਤ ’ਤੇ ਬੈਠੇ ਇਕ ਬਜ਼ੁਰਗ ਕਿਸਾਨ ਨੇਤਾ ਅਤੇ ਹੋਰ ਕਿਸਾਂਨਾਂ ਦੀ ਸਾਰ ਲੋਕਾਂ ਨੂੰ ਲੈਂਣੀ ਪਵੇਗੀ।