ਅੰਮ੍ਰਿਤਸਰ ਤੋਂ ਬੰਬ ਨਿਰੋਧਕ ਦਸਤੇ ਨੇ ਸਾਰੇ ਰਾਕੇਟ ਕੀਤੇ ਨਕਾਰਾ
ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਰੇਲਵੇ ਪਲੇਟਫਾਰਮ ਨੂੰ ਵਧਾਉਣ ਲਈ ਚੱਲ ਰਹੇ ਕੰਮ ਦੌਰਾਨ ਅਧਿਕਾਰੀਆਂ ਦੀ ਦੇਖ-ਰੇਖ ਵਿਚ ਕੀਤੀ ਜਾ ਰਹੀ ਖੁਦਾਈ ਸਮੇਂ ਅਚਾਨਕ ਜ਼ਮੀਨ ’ਚ ਦੱਬੇ 10 ਰਾਕੇਟ ਮਿਲੇ , ਜਿਸ ਕਾਰਨ ਖੁਦਾਈ ਦਾ ਕੰਮ ਬੰਦ ਕਰਨਾ ਪਿਆ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਰਾਕੇਟ ਮਿਲਣ ’ਤੇ ਰੇਲਵੇ ਪੁਲਸ ਨੇ ਸਾਨੂੰ ਸੂਚਿਤ ਕੀਤਾ, ਜਿਸ ’ਤੇ ਅਸੀਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਬਰਾਮਦ 10 ਰਾਕੇਟ ਦੀ ਹਾਲਤ ਵੇਖਣ ਤੋਂ ਹੀ ਪਤਾ ਲੱਗਦੀ ਸੀ ਕਿ ਇਹ ਬਹੁਤ ਪੁਰਾਣੇ ਹਨ, ਹੋ ਸਕਦਾ ਹੈ ਕਿ ਕਿਸੇ ਨੇ ਚੋਰੀ ਛੁਪੇ ਇਥੇ ਦਬਾ ਦਿੱਤੇ ਹੋਣ ਜਾਂ ਫੌਜ ਦੀ ਮੂਵਮੈਂਟ ਕਾਰਨ ਇਹ ਇਥੇ ਰਹਿ ਗਏ ਹੋਣ।
ਉਨ੍ਹਾਂ ਦੱਸਿਆ ਕਿ ਫਿਰ ਵੀ ਕਿਸੇ ਤਰ੍ਹਾਂ ਦਾ ਖਤਰਾ ਮੁੱਲ ਨਾ ਲੈਂਦੇ ਹੋਏ ਅੰਮ੍ਰਿਤਸਰ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਬਰਾਮਦ ਸਾਰੇ ਰਾਕੇਟ ਨੂੰ ਨਕਾਰਾ ਕਰ ਦਿੱਤਾ।