ਦੇਹਰਾਦੂਨ-ਪੰਜਾਬੀ ਸਿਨੇਮਾ ਅਤੇ ਸੰਗੀਤ ਦੇ ਖੇਤਰ ਵਿਚ ਖ਼ਾਸ ਪਛਾਣ ਬਣਾਉਣ ਵਾਲੇ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ ਅੱਜਕੱਲ੍ਹ ਪੂਰੀ ਤਰ੍ਹਾਂ ਰੂਹਾਨੀਅਤ ਦੇ ਰੰਗਾਂ ਵਿਚ ਰੰਗੇ ਨਜ਼ਰੀ ਆ ਰਹੇ ਹਨ। ਇਸੇ ਧਾਰਮਿਕ ਬਿਰਤੀ ਦਾ ਅਹਿਸਾਸ ਕਰਵਾ ਰਿਹਾ ਹੈ ਉਨ੍ਹਾਂ ਦੁਆਰਾ ਆਰੰਭਿਆ ਗਿਆ ਉੱਤਰਾਖੰਡ ਦੌਰਾ, ਜਿਸ ਦੌਰਾਨ ਉਹ ਰਿਸ਼ੀਕੇਸ਼ ਦੇ ਗੰਗਾਘਾਟ ਵਿਖੇ ਵੀ ਉਚੇਚੇ ਤੌਰ ‘ਤੇ ਨਤਮਸਤਕ ਹੋਏ ਅਤੇ ਇੱਥੋਂ ਦੇ ਪਾਣੀਆਂ ਨੂੰ ਪ੍ਰਣਾਮ ਕਰਦਿਆਂ ਅਪਣੀ ਇਸ ਧਾਰਮਿਕ ਆਸਥਾ ਦਾ ਪ੍ਰਗਟਾਵਾ ਕੀਤਾ।

