ਜਲੰਧਰ -: ਅੱਜ ਸਵੇਰੇ ਜਲੰਧਰ ਦੇ ਮਿੱਠਾਪੁਰ ਨੇੜੇ ਇਕ ਖੇਤ ’ਚੋਂ ਕੱਪੜੇ ’ਚ ਲਪੇਟਿਆ ਇਕ ਨਵਜੰਮੇ ਬੱਚੇ ਦਾ ਭਰੂਣ ਮਿਲਿਆ ਹੈ, ਜਿਸਨੂੰ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੇਖਿਆ, ਜੋ ਚਾਰਾ ਵੱਢਣ ਲਈ ਖੇਤ ’ਚ ਆਇਆ ਸੀ। ਇਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ। ਉਨ੍ਹਾਂ ਇਸ ਸਬੰਧੀ ਪੁਲਿਸ ਕੰਟਰੋਲ ਰੂਮ ’ਚ ਸੂਚਨਾ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੌਰਾਨ ਬੱਚੇ ਦੀ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।
ਮਿੱਠਾਪੁਰ ਵਾਸੀ ਸੁਰਿੰਦਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗਾਂ ਲਈ ਚਾਰਾ ਵੱਢਣ ਲਈ ਖੇਤ ’ਚ ਆਇਆ ਤਾਂ ਉਸ ਨੂੰ ਇਕ ਬੱਚੇ ਦਾ ਭਰੂਣ ਨੀਲੇ ਰੰਗ ਦੇ ਕੱਪੜੇ ’ਚ ਪਿਆ ਮਿਲਿਆ। ਬੱਚੇ ਦਾ ਭਰੂਣ ਬਿਲਕੁਲ ਤਾਜ਼ਾ ਲੱਗ ਰਿਹਾ ਸੀ।
ਸੁਰਿੰਦਰ ਨੇ ਭਾਵੁਕ ਹੋ ਕੇ ਕਿਹਾ ਕਿ ਇਸ ਦੁਨੀਆਂ ’ਚ ਅਜਿਹੇ ਗੁਨਾਹਾਂ ਦੀ ਕੋਈ ਸਜ਼ਾ ਨਹੀਂ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਮਾਮਲੇ ’ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
