ਕੈਬਨਿਟ ਮੰਤਰੀ ਨੇ 8.25 ਕਰੋੜ ਦੀ ਲਾਗਤ ਨਾਲ ਪਿੰਡਾਂ ਦੀਆਂ ਸੜਕਾਂ ਦਾ ਰੱਖਿਆ ਨੀਂਹ ਪੱਥਰ


ਲਹਿਰਾਗਾਗਾ -ਹਲਕੇ ਅੰਦਰ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕੇ ਦਾ ਪੱਛੜਾਪਣ ਦੂਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਪ੍ਰਗਟਾਵਾ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਹਲਕੇ ਦੇ ਪਿੰਡਾਂ ਡੂਡੀਆਂ (76.79 ਲੱਖ), ਬੱਲਰਾਂ (217.30ਲੱਖ), ਪਾਤੜਾਂ ਤੋਂ ਮੂਨਕ ਸ਼ੇਰਗੜ੍ਹ (21.51 ਲੱਖ), ਮਕੌਰੜ ਸਾਹਿਬ ਤੋਂ ਮੂਨਕ, ਗੁਰੂ ਤੇਗ ਬਹਾਦਰ ਨਗਰ (204.42 ਲੱਖ), ਦੇਹਲਾ ਸ਼ੀਹਾਂ (52.22 ਲੱਖ), ਡੂਡੀਆਂ (76.79ਲੱਖ ), ਭਾਠੂਆਂ ਤੋਂ ਹਰੀਜਨ ਬਸਤੀ (56.44 ਲੱਖ) ਅਤੇ ਭੂਲਣ (119.83ਲੱਖ) ਦੀਆਂ ਸੜਕਾਂ ਅਤੇ ਉਨ੍ਹਾਂ ਦੇ ਮਾਡਰਨਾਈਜ਼ੇਸ਼ਨ ਦੇ ਕੰਮਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਜਿੱਥੇ ਆਧੁਨਿਕ ਲਾਇਬ੍ਰੇਰੀਆਂ ਬਣਾਈਆਂ ਗਈਆਂ, ਉਥੇ ਹੀ ਹਲਕੇ ਅੰਦਰ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਪਿਛਲੀਆਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਜਾਂ ਪੰਜਾਬੀਆਂ ਲਈ ਕੰਮ ਨਹੀਂ ਕੀਤਾ ਸਗੋਂ ਆਪਣੇ ਨਿੱਜੀ ਮੁਫਾਦਾਂ ਲਈ ਸੱਤਾ ਦਾ ਸੁੱਖ ਭੋਗਦੇ ਰਹੇ ਪਰ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਲੋਕਾਂ ਦੇ ਮਸਲੇ ਹੋਣ ਹੱਲ ਹੋਣ ਲੱਗੇ ਹਨ।

Leave a Reply

Your email address will not be published. Required fields are marked *